ਮਜ਼ਦੂਰਾਂ ਵੱਲੋਂ ਮੰਗਾਂ ਨੂੰ ਲੈ ਕੇ ਕੱਢੀ ਰੈਲੀ - Mazdoor Mukti Morcha Punjab
ਮਾਨਸਾ:ਮਜ਼ਦੂਰ ਮੁਕਤੀ ਮੋਰਚਾ ਪੰਜਾਬ (Mazdoor Mukti Morcha Punjab) ਵੱਲੋ ਗਰੀਬ ਮਜਦੂਰਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ, ਬਿਜਲੀ ਕਨੇਕਸ਼ਨ ਅਤੇ ਨਰਮਾ ਖਰਾਬੇ ਦਾ ਮੁਆਵਜਾ ਦਵਾਉਣ ਲਈ ਬਾਲ ਭਵਨ ਵਿੱਚ ਰੈਲੀ ਕੀਤੀ ਗਈ।ਇਸ ਤੋਂ ਬਾਅਦ ਵਿੱਚ ਰੈਲੀ ਵਿੱਚ ਨੌਜਵਾਨਾਂ ਅਤੇ ਬਜੁਰਗ, ਮਹਿਲਾਵਾਂ, ਮਜ਼ਦੂਰਾਂ ਵੱਲੋ ਡਿਪਟੀ ਕਮਿਸ਼ਨਰ ਦਫ਼ਤਰ (Deputy Commissioner's Office)ਤੱਕ ਰੋਸ ਮਾਰਚ ਕਰਕੇ ਮਜ਼ਦੂਰਾਂ ਦੀਆਂ ਮੰਗਾਂ ਸਵੀਕਾਰ ਕਰਨ ਦੀ ਮੰਗ ਕੀਤੀ। ਮਜ਼ਦੂਰ ਆਗੂ ਭਗਵੰਤ ਸਿੰਘ ਨੇ ਕਿਹਾ ਕਿ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵਲੋਂ ਲੰਬੇ ਸਮਾਂ ਤੋ 5- 5 ਮਰਲੇ ਦੇ ਪਲਾਟਾਂ ਲਈ ਸੰਘਰਸ਼ ਕੀਤਾ ਜਾ ਰਿਹਾ ਸੀ ਅਤੇ ਉਸੇ ਸੰਘਰਸ਼ ਦੀ ਬਦੌਲਤ ਸਰਕਾਰ ਨੇ ਮਜਦੂਰਾਂ ਨੂੰ 5-5 ਮਰਲੇ ਦੇ ਪਲਾਟ, ਬਿਜਲੀ ਬਿਲ ਮੁਆਫ਼ ਕਰਨ ਅਤੇ ਹੋਰ ਕਈ ਐਲਾਨ ਕੀਤੇ ਸਨ ਪਰ ਸਰਕਾਰ ਦੁਆਰਾ ਕੋਈ ਵੀ ਐਲਾਨ ਪੂਰਾ ਨਹੀਂ ਕੀਤਾ।