ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਮਨਾਇਆ ਰੱਖੜੀ ਦਾ ਤਿਉਹਾਰ - ਰੱਖੜੀਆਂ ਆਪਣੇ ਹੱਥੀਂ ਤਿਆਰ ਕੀਤੀਆਂ
ਬਰਨਾਲਾ: ਸਪੈਸ਼ਲ ਲੋੜਾਂ ਵਾਲੇ ਬੱਚਿਆਂ ਦੇ ਸਕੂਲ ਵਿੱਚ ਰੱਖੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੀਆਂ ਲੜਕੀਆਂ ਵਲੋਂ ਘਰਾਂ ਵਿੱਚ ਪਏ ਬੇਕਾਰ ਸਮਾਨ ਦੀਆਂ ਸਪੈਸ਼ਲ ਰੱਖੜੀਆਂ ਆਪਣੇ ਹੱਥੀਂ ਤਿਆਰ ਕੀਤੀਆਂ ਗਈਆਂ। ਇਹ ਸਪੈਸ਼ਲ ਰੱਖੜੀਆਂ ਬਣਾਕੇ ਬੱਚੀਆਂ ਨੇ ਹੋਸਟਲ ਦੇ ਨਾਲ ਪੜ੍ਹਦੇ ਲੜਕਿਆਂ ਨੂੰ ਬੰਨ ਕੇ ਤਿਉਹਾਰ ਦੀ ਖੁਸ਼ੀ ਸਾਂਝੀ ਕੀਤੀ। ਸਕੂਲ ਦੀ ਵਾਰਡਨ ਦੀਪਤੀ ਸ਼ਰਮਾ ਨੇ ਦੱਸਿਆ ਕਿ ਬੇਸ਼ੱਕ ਇਹ ਬੱਚੇ ਬੋਲਣ ਜਾਂ ਸੁਨਣ ਤੋਂ ਅਸਮਰੱਥ ਹਨ, ਪ੍ਰੰਤੂ ਇਨ੍ਹਾਂ ਬੱਚਿਆਂ ਵਲੋਂ ਬਣਾਈਆਂ ਗਈਆਂ ਰੱਖੜੀਆਂ ਬਹੁਤ ਸੁੰਦਰ ਹਨ। ਇਹਨਾਂ ਬੱਚੀਆਂ ਨੇ ਬੇਕਾਰ ਪਏ ਸਾਮਾਨ ਨੂੰ ਇਕੱਠਾ ਕਰਕੇ ਸੁੰਦਰ-ਸੁੰਦਰ ਰੱਖੜੀਆਂ ਬਣਾਈਆਂ ਹੈ ਅਤੇ ਸਕੂਲ 'ਚ ਨਾਲ ਪੜ੍ਹਦੇ ਮੁੰਡਿਆਂ ਦੇ ਇਹ ਰੱਖੜੀਆਂ ਬੰਨੀਆਂ ਹਨ।