ਰਵਨੀਤ ਬਿੱਟੂ ਦੇ ਹੱਕ 'ਚ ਹੀ ਪ੍ਰਚਾਰ ਕਰਾਂਗਾ: ਰਾਕੇਸ਼ ਪਾਂਡੇ - ਵਿਧਾਇਕ ਰਾਕੇਸ਼ ਪਾਂਡੇ
ਲੁਧਿਆਣਾ ਤੋਂ ਕਾਂਗਰਸ ਦੀ ਉਮੀਦਵਾਰੀ ਲਈ ਸਾਬਕਾ ਕਾਂਗਰਸੀ ਵਿਧਾਇਕ ਰਾਕੇਸ਼ ਪਾਂਡੇ ਦੇ ਲੁਧਿਆਣਾ ਤੋਂ ਦਾਅਵੇਦਾਰੀ ਪੇਸ਼ ਕੀਤੀ ਸੀ। ਇਸ ਤੋਂ ਬਾਅਦ ਰਵਨੀਤ ਬਿੱਟੂ ਨੂੰ ਮੁੜ ਟਿਕਟ ਮਿਲਣ 'ਤੇ ਉਨ੍ਹਾਂ ਦੇ ਅਕਾਲੀ ਦਲ 'ਚ ਸ਼ਾਮਲ ਹੋਣ ਦੇ ਕਿਆਸ ਲਗਾਏ ਜਾ ਰਹੇ ਸਨ। ਇਸ ਸਬੰਧੀ ਈਟੀਵੀ ਭਾਰਤ ਨਾਲ ਰਾਕੇਸ਼ ਪਾਂਡੇ ਨਾਲ ਗੱਲਬਾਤ ਕੀਤੀ। ਰਾਕੇਸ਼ ਪਾਂਡੇ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਪੁਰਾਣੇ ਵਫ਼ਾਦਾਰ ਸਿਪਾਹੀ ਹਨ ਜਿਸ ਕਰਕੇ ਉਹ ਪਾਰਟੀ ਨਾਲ ਜੁੜ ਕੇ ਰਵਨੀਤ ਬਿੱਟੂ ਦੇ ਹੱਕ 'ਚ ਪ੍ਰਚਾਰ ਕਰਨਗੇ।