ਰਾਜਵਿੰਦਰ ਦੀ ਸ਼ਹਾਦਤ ਨੇ ਪਿੰਡ ਦਾ ਨਾਂਅ ਕੀਤਾ ਰੌਸ਼ਨ, ਸਰਕਾਰੀ ਸਨਮਾਨਾਂ ਨਾਲ ਹੋਵੇਗਾ ਸਸਕਾਰ - ਕੁਮਾਰ ਅਮਿਤ ਪਟਿਆਲਾ ਡਿਪਟੀ ਕਮਿਸ਼ਨਰ
ਪਟਿਆਲਾ ਜ਼ਿਲ੍ਹੇ ਦੇ ਪਿੰਡ ਦਾ ਦੋਦੜਾ ਦਾ ਜਵਾਨ ਨਾਇਕ ਰਾਜਵਿੰਦਰ ਸਿੰਘ (29) ਘਾਟੀ ਦੇ ਪੁਲਵਾਮਾ ਇਲਾਕੇ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਸ਼ਹਾਦਤ ਦਾ ਜਾਮ ਪੀ ਗਿਆ। ਰਾਜਵਿੰਦਰ ਸਿੰਘ 24 ਮਾਰਚ 2011 ਨੂੰ ਪੰਜਾਬ ਰੈਜੀਮੈਂਟ ਵਿੱਚ ਭਰਤੀ ਹੋਇਆ ਸੀ।