ਰਾਜਪੁਰਾ ਦੇ ਕਥਾਵਾਚਕ ਹਰਪ੍ਰੀਤ ਸਿੰਘ ਮੱਖੂ ਨੇ ਸ਼ਰਾਰਤੀ ਤੱਤਾਂ ਵਿਰੁੱਧ ਕੀਤੀ ਸ਼ਿਕਾਇਤ - ਸਿਖ ਧਰਮ ਬਾਰੇ ਭੱਦੀ ਸ਼ਬਦਾਵਲੀ
ਪਟਿਆਲਾ: ਸਿੱਖ ਧਰਮ ਦੇ ਵਿਰੁੱਧ ਅਪਸ਼ਬਦ ਲਿੱਖ ਕੇ ਵਾਇਰਲ ਕਰਨ ਦੇ ਰੋਸ ਵਿੱਚ ਯੂਨਾਈਟਿਡ ਸਿੱਖ ਪਾਰਟੀ, ਰਾਜਪੁਰਾ ਦੇ ਲੋਕ ਅਤੇ ਕਥਾਵਾਚਕ ਹਰਪ੍ਰੀਤ ਸਿੰਘ ਮੱਖੂ ਪੁਲਿਸ ਕੋਲ ਅਜਿਹੇ ਸ਼ਰਾਰਤੀ ਲੋਕਾ ਵਿਰੁੱਧ ਮੈਮੋਰੈਂਡਮ ਦੇਣ ਲਈ ਪਹੁੰਚੇ। ਹਰਪ੍ਰੀਤ ਸਿੰਘ ਮੱਖੂ ਨੇ ਕਿਹਾ ਕਿ ਕੁੱਝ ਸ਼ਰਾਰਤੀ ਤੱਤਾਂ ਵਲੋਂ ਸੋਸ਼ਲ ਮੀਡੀਆਂ ਉੱਤੇ ਫੇਕ ਅਕਾਊਂਟ ਬਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂਆਂ ਸਣੇ ਸਿਖ ਧਰਮ ਬਾਰੇ ਭੱਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ। ਇਸ ਪ੍ਰਤੀ ਹੁਣ ਡੀਐਸਪੀ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਡੀਐਸਪੀ ਯੁਗੇਸ਼ ਸ਼ਰਮਾ ਨੇ ਕਾਰਵਾਈ ਕਰਨ ਲਈ ਯਕੀਨੀ ਬਣਾਇਆ।