ਅਕਾਲੀਆਂ ਨੂੰ ਇੱਕ ਪਾਸੇ ਵੋਟਾਂ ਦਾ ਤੇ ਦੂਜੇ ਪਾਸੇ ਹਰਸਿਮਰਤ ਬਾਦਲ ਕੁਰਸੀ ਦਾ ਸੀ ਡਰ: ਵੇਰਕਾ
ਪੰਜਾਬ ਵਿਧਾਨ ਸਭਾ ਦੇ ਦੋ ਦਿਨਾ ਵਿਸ਼ੇਸ਼ ਇਜਲਾਸ ਦੇ ਦੂਜੇ ਦਿਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਇੱਕ ਪ੍ਰਸਤਾਵ ਪੇਸ਼ ਕੀਤਾ, ਜਿਸਨੂੰ ਬਾਅਦ 'ਚ ਸਦਨ ਨੇ ਪਾਸ ਕਰ ਦਿੱਤਾ। ਇਸ ਨੂੰ ਲੈ ਕੇ ਕਾਂਗਰਸੀ ਵਿਧਾਇਕ ਰਾਜਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਸੀਏਏ ਦਾ ਪਰਫਾਰਮਾ ਨਹੀਂ ਭਰਨਾ ਚਾਹੀਦਾ, ਜੋ ਬੀਜੇਪੀ ਨੇ ਏਜੇਂਟ ਹਨ ਸਿਰਫ ਉਹ ਹੀ ਇਹ ਪਰਫਾਰਮਾ ਭਰਨਗੇ। ਇਸ ਨੇ ਨਾਲ ਉਨ੍ਹਾਂ ਅਕਾਲੀਆਂ ਉੱਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਹ ਸਦਨ ਵਿੱਚ ਸੀਏਏ ਦੇ ਹੱਕ ਵਿੱਚ ਇਸ ਲਈ ਨਹੀਂ ਬੋਲੇ ਕਿਉਂਕਿ ਉਨ੍ਹਾਂ ਨੂੰ ਇੱਕ ਪਾਸੇ ਵੋਟਾਂ ਦਾ ਡਰ ਸਤਾ ਰਿਹਾ ਸੀ ਤੇ ਦੂਜੇ ਪਾਸੇ ਹਰਸਿਮਰਤ ਬਾਦਲ ਕੁਰਸੀ ਦਾ ਡਰ ਸਤਾ ਰਿਹਾ ਸੀ।