ਬਰਗਾੜੀ ਤੇ ਬਹਿਬਲਕਲਾਂ ਮਾਮਲੇ ’ਤੇ ਬਣਾਈ ਜਾਵੇਗੀ ਨਵੀਂ ਐਸਆਈਟੀ- ਵੇਰਕਾ - ਬਣਾਈ ਜਾਵੇਗੀ ਨਵੀਂ ਐਸਆਈਟੀ
ਬਰਗਾੜੀ ਤੇ ਬਹਿਬਲਕਲਾਂ ਮਾਮਲੇ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਏ ਫੈਸਲੇ ’ਤੇ ਪੰਜਾਬ ਸਰਕਾਰ ਵੱਲੋਂ ਵਿਚਾਰ ਕਰਨ ਦੀ ਗੱਲ ਆਖੀ ਗਈ ਹੈ। ਇਸ ਸਬੰਧ ’ਚ ਕਾਂਗਰਸ ਵਿਧਾਇਕ ਡਾ. ਰਾਜਕੁਮਾਰ ਵੇਰਕਾ ਨੇ ਕਿਹਾ ਕਿ ਹਾਈਕੋਰਟ ਦੇ ਫ਼ੈਸਲੇ ਤੇ ਪੰਜਾਬ ਸਰਕਾਰ ਵੱਲੋਂ ਵਿਚਾਰ ਕੀਤਾ ਜਾਵੇਗਾ। ਇਸ ਸਬੰਧ ਚ ਇਕ ਨਵੀਂ ਐਸਆਈਟੀ ਬਣਾਈ ਜਾਵੇਗੀ। ਐਡਵੋਕੇਟ ਜਨਰਲ ਕੋਲੋਂ ਸਲਾਹ ਲਈ ਜਾਵੇਗੀ ਕਿ ਕਿਹੜੇ ਕਾਰਨਾਂ ਕਰਕੇ ਹਾਈਕੋਰਟ ਨੇ ਸਿੱਟ ਦੇ ਫੈਸਲੇ ਨੂੰ ਰੱਦ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਬਹਿਬਲ ਕਲਾਂ ਤੇ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਦੋਸ਼ੀਆਂ ਨੂੰ ਸਲਾਖਾਂ ਪਿੱਛੇ ਜ਼ਰੂਰ ਭੇਜਿਆ ਜਾਵੇਗਾ।