ਰਜਿੰਦਰਾ ਹਸਪਤਾਲ ਨੇ ਕਰ ਦਿੱਤੀ ਦੋ ਮ੍ਰਿਤਕ ਸਰੀਰਾਂ ਦੀ ਅਦਲਾ ਬਦਲੀ - condition of hospitals in punjab
ਰਜਿੰਦਰਾ ਹਸਪਤਾਲ ਦੀ ਮੋਰਚਰੀ ਵਿੱਚ ਮੰਗਲਵਾਰ ਨੂੰ ਦੋ ਮ੍ਰਿਤਕ ਸਰੀਰਾਂ ਦੀ ਅਦਲਾ ਬਦਲੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁੁਤਾਬਕ ਦੋਨੋਂ ਵਿਅਕਤੀਆਂ ਦੀ ਮੌਤ ਜ਼ਹਿਰੀਲੀ ਚੀਜ਼ ਖਾਣ ਕਾਰਨ ਹੋਈ ਸੀ ਤੇ ਉਨ੍ਹਾਂ ਦੀਆਂ ਲਾਸ਼ਾ ਨੂੰ ਮੋਰਚਰੀ ਵਿੱਚ ਰੱਖਿਆ ਗਿਆ ਸੀ ਪਰ ਇੱਕ ਯੂਪੀ ਪਹੁੰਚ ਗਿਆ ਅਤੇ ਦੂਸਰਾ ਪਟਿਆਲਾ ਵਿੱਚ ਹੀ ਰਹਿ ਗਿਆ। ਹਾਲਾਂਕਿ ਇਸ ਚੀਜ਼ ਦਾ ਬਚਾਅ ਰਿਹਾ ਕਿ ਸਸਕਾਰ ਦੋਨਾਂ ਦਾ ਨਹੀਂ ਹੋਇਆ ਜਿਸ ਕਰਕੇ ਅਦਲਾ ਬਦਲੀ ਦਾ ਪਤਾ ਚੱਲ ਗਿਆ।