ਰਾਜਿੰਦਰਾ ਕਾਲਜ ਦੇ ਵਿਦਿਆਰਥੀਆਂ ਨੇ ਕਲਾਸ ਦਾ ਕੀਤਾ ਬਾਈਕਾਟ - Rajindra College students on strike
ਵੀਰਵਾਰ ਨੂੰ ਪੰਜਾਬ ਭਰ ਵਿੱਚ ਸਰਕਾਰੀ ਕਾਲਜਾਂ ਅਤੇ ਆਈ ਟੀ ਆਈਜ਼ ਵਿੱਚ ਪੰਜਾਬ ਸਟੂਡੈਂਟ ਯੂਨੀਅਨ (ਪੀਐੱਸਯੂ) ਵੱਲੋਂ ਵਿਦਿਆਰਥੀਆਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਕਲਾਸਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਗਿਆ ਸੀ। ਇਸ ਸਬੰਧ ਵਿੱਚ ਬਠਿੰਡਾ ਦੇ ਸਰਕਾਰੀ ਰਾਜਿੰਦਰਾ ਕਾਲਜ ਵਿੱਚ ਭਰਵਾਂ ਹੁੰਗਾਰਾ ਮਿਲਿਆ। ਕਲਾਸਾਂ ਵਿੱਚ ਸਿਰਫ਼ 10 ਤੋਂ 15 ਫੀਸਦੀ ਹੀ ਵਿਦਿਆਰਥੀ ਪਹੁੰਚੇ ਅਤੇ ਪੀਐੱਸਯੂ ਦੇ ਵਰਕਰਾਂ ਵੱਲੋਂ ਗੇਟ 'ਤੇ ਰੈਲੀ ਕੀਤੀ ਗਈ ਅਤੇ ਨਾਅਰੇਬਾਜ਼ੀ ਵੀ ਕੀਤੀ ਗਈ।