ਰਾਜਿੰਦਰਾ ਹਸਪਤਾਲ ਨੂੰ ਮਿਲੇ 5000 ਟ੍ਰਿਪਲ 8 ਮਾਸਕ, 500 N-95 ਮਾਸਕ ਤੇ 500 ਪੀਪੀਈ ਕਿੱਟਾਂ - ਐਸਪੀ ਸਿੰਘ ਓਬਰਾਏ
ਪਟਿਆਲਾ: ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਵੱਲੋਂ ਐਸਪੀ ਸਿੰਘ ਓਬਰਾਏ ਨੇ 500 ਪੀਪੀਈ ਕਿੱਟਾਂ, 500 N- 95 ਮਾਸਕ ਤੇ 5000 ਟ੍ਰਿਪਲ ਲੇਅਰ ਮਾਸਕ ਦਿੱਤੇ ਗਏ। ਐਸਪੀ ਸਿੰਘ ਓਬਰਾਏ ਨੇ ਦੱਸਿਆ ਕਿ ਜਿੱਥੇ-ਜਿੱਥੇ ਵੀ ਜ਼ਰੂਰਤ ਮਹਿਸੂਸ ਹੁੰਦੀ ਹੈ, ਉਹ ਉੱਥੇ ਇਹ ਚੀਜ਼ਾਂ ਦੇ ਰਹੇ ਹਨ ਤਾਂ ਕਿ ਲੋਕਾਂ ਦੀ ਸੇਵਾ ਕੀਤੀ ਜਾ ਸਕੇ ਤੇ ਕਿਸੇ ਵੀ ਚੀਜ਼ ਦੀ ਕਮੀ ਮਹਿਸੂਸ ਨਾ ਹੋਵੇ। ਉੱਥੇ ਹੀ ਮੈਡੀਕਲ ਅਫਸਰ ਪੀ ਕੇ ਪਾਂਡਵ ਨੇ ਵੀ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਨਜ਼ਰ ਆਈ ਪਰ ਸਮਾਜ ਸੇਵੀ ਸੰਸਥਾਵਾਂ ਵੀ ਆਪਣਾ ਯੋਗਦਾਨ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਵਾਅਦਾ ਕਰਦੇ ਹਨ ਮਾਨਵਤਾ ਦੀ ਰਾਖੀ ਲਈ ਇਨ੍ਹਾਂ ਚੀਜ਼ਾਂ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਓਬਰਾਏ ਅਤੇ ਬਾਕੀ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕੀਤਾ।