ਰਾਜਾਸਾਂਸੀ ਪੁਲਿਸ ਨੇ 1.5 ਕਿਲੋ ਅਫ਼ੀਮ ਨਾਲ ਇੱਕ ਨੂੰ ਕੀਤਾ ਕਾਬੂ - rajasansi police arrested one with 1.5 kg opium
ਅੰਮ੍ਰਿਤਸਰ: ਥਾਣਾ ਰਾਜਾਸਾਂਸੀ ਪੁਲਿਸ ਨੇ ਇੱਕ ਵਿਅਕਤੀ ਨੂੰ 1.5 ਕਿਲੋ ਅਫ਼ੀਮ ਨਾਲ ਕਾਬੂ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਅਫ਼ੀਮ ਦੇ ਨਾਲ ਕਾਬੂ ਕੀਤੇ ਗਏ ਵਿਅਕਤੀ ਦੀ ਪਹਿਚਾਣ ਮੇਜਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਜੋਗੇਵਾਲ ਠਾਣਾ ਮੱਖੂ ਵਜੋਂ ਹੋਈ ਹੈ। ਇਸ ਸਬੰਧੀ ਅੱਜ ਠਾਣਾ ਰਾਜਾਸਾਂਸੀ ਦੇ ਐੱਸ ਐੱਚ ਓ ਨਰਿੰਦਰ ਸਿੰਘ ਨੇ ਦੱਸਿਆ ਕਿ ਰਾਜਾਸਾਂਸੀ ਪੁਲਿਸ ਨੇ ਗਸ਼ਤ ਦੌਰਾਨ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ ਜਿਸ ਕੋਲੋ 1.5 ਕਿਲੋ ਅਫੀਮ ਬਰਾਮਦ ਹੋਈ ਹੈ ਜਿਸ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।