PRTC ਬੱਸ ਘੇਰਨ ਵਾਲਿਆਂ ਨੂੰ ਰਾਜਾ ਵੜਿੰਗ ਨੇ ਮੌਕੇ ’ਤੇ ਪਹੁੰਚ ਠੋਕਿਆ ! - private bus operators
ਚੰਡੀਗੜ੍ਹ: ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਟਰਾਂਸਪੋਰਟ ਮਾਫੀਆ (Transport mafia) ਖਿਲਾਫ਼ ਲਗਾਤਾਰ ਐਕਸ਼ਨ ਮੂਡ ਚ ਵਿਖਾਈ ਦੇ ਰਹੇ ਹਨ। ਰਾਜਾ ਵੜਿੰਗ ਵੱਲੋਂ ਹੁਣ ਇੱਕ ਵਾਰ ਫੇਰ ਪ੍ਰਾਈਵੇਟ ਬੱਸ ਆਪਰੇਟਰਾਂ ਖਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ। ਦਰਅਸਲ ਚੰਡੀਗੜ੍ਹ ਚ ਪ੍ਰਾਈਵੇਟ ਬੱਸ ਅਪਰੇਟਰਾਂ ਵੱਲੋਂ ਪੀਆਰਟੀਸੀ ਬੱਸ ਨੂੰ ਰੋਕਿਆ ਗਿਆ ਸੀ। ਇਸ ਮਾਮਲੇ ਦੀ ਸੂਚਨਾ ਰਾਜਾ ਵੜਿੰਗ ਨੂੰ ਦਿੱਤੀ ਗਈ। ਜਿੰਨ੍ਹਾਂ ਮੌਕੇ ਉੱਪਰ ਪਹੁੰਚ ਕੇ ਪ੍ਰਾਈਵੇਟ ਬੱਸ ਅਪੇਰਟਰਾਂ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪ੍ਰਾਈਵੇਟ ਆਪਰੇਟਰ ਅਜਿਹਾ ਕਰੇਗਾ ਇਹ ਬਿਲਕੁਲ ਬਰਦਾਸ਼ਿਤ ਨਹੀਂ ਕੀਤਾ ਜਾਵੇਗਾ। ਨਾਲ ਹੀ ਵੜਿੰਗ ਨੇ ਉਨ੍ਹਾਂ ਨੂੰ ਮੌਕੇ ਤੇ ਹੀ ਤਾੜਨਾ ਦਿੱਤੀ ਹੈ ਕਿ ਅਜਿਹਾ ਗੁੰਡਾਗਰਦੀ ਅਤੇ ਬਦਮਾਸ਼ੀ ਨਹੀਂ ਚੱਲਣ ਦਿੱਤੀ ਜਾਵੇਗੀ।