ਕੈਬਨਿਟ ਮੰਤਰੀ ਬਣਨ ਤੋਂ ਰਾਜਾ ਵੜਿੰਗ ਦਾ ਬਿਆਨ, 24 ਘੰਟਿਆਂ 'ਚੋਂ 22 ਘੰਟੇ ਕਰਾਂਗੇ ਕੰਮ - ਘੱਟ ਸਮੇਂ ਦੇ ਵਿੱਚ ਡਬਲ ਕੰਮ ਕਰਨਗੇ
ਚੰਡੀਗੜ੍ਹ: ਨਵੀਂ ਪੰਜਾਬ ਕੈਬਨਿਟ (New Punjab Cabinet) ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ (Raja Waring) ਦਾ ਨਾਮ ਵੀ ਸ਼ਾਮਿਲ ਕੀਤਾ ਗਿਆ ਹੈ। ਕੈਬਨਿਟ ਮੰਤਰੀ ਬਣੇ ਰਾਜਾ ਵੜਿੰਗ ਦੇ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਿੱਧੂ ਵੱਲੋਂ ਕੀਤੇ ਕੰਮਾਂ ਦੀ ਖੂਬ ਸ਼ਲਾਘਾ ਕੀਤੀ ਹੈ। ਵੜਿੰਗ ਨੇ ਕਿਹਾ ਕਿ ਉਨ੍ਹਾਂ ਨੇ 6 ਦਿਨ੍ਹਾਂ ਵਿੱਚ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਸੂਬੇ ਦੇ ਵਿੱਚੋਂ ਰੇਤ ਮਾਫੀਆ ਦਾ ਨਾਮੋ-ਨਿਸ਼ਾਨ ਖਤਮ ਕਰ ਦੇਵੇਗੀ ਜੋ 10 ਸਾਲ ਪਹਿਲਾਂ ਸੂਬੇ ਦੇ ਵਿੱਚ ਆਇਆ ਸੀ। ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਸਮਾਂ ਘੱਟ ਹੋਣ ਕਾਰਨ ਉੁਨ੍ਹਾਂ ਦੀ ਸਰਕਾਰ ਅੱਗੇ ਬਹੁਤ ਚੁਣੌਤੀਆਂ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਇਸ ਘੱਟ ਸਮੇਂ ਦੇ ਵਿੱਚ ਡਬਲ ਕੰਮ ਕਰਨਗੇ। ਵੜਿੰਗ ਨੇ ਕਿਹਾ ਕਿ ਉਹ 24 ਘੰਟਿਆਂ ਦੇ ਵਿੱਚੋਂ 22 ਤੋਂ 21 ਘੰਟੇ ਕੰਮ ਕਰਨਗੇ।