ਰਾਜਾ ਵੜਿੰਗ ਨੇ ਅੰਮ੍ਰਿਤਸਰ ਬੱਸ ਸਟੈਂਡ 'ਤੇ ਪਵਾਈਆਂ ਭਾਜੜਾਂ - ਅੰਮ੍ਰਿਤਸਰ ਬੱਸ ਸਟੈਂਡ
ਅੰਮ੍ਰਿਤਸਰ: ਪੰਜਾਬ ਸਰਕਾਰ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੰਮ੍ਰਿਤਸਰ ਬੱਸ ਸਟੈਂਡ ਦਾ ਨਿਰੀਖਣ ਕੀਤਾ। ਉਹ ਲੋਕਾਂ ਦੇ ਵਿਚਕਾਰ ਜਾ ਕੇ ਉਨ੍ਹਾਂ ਦੀਆਂ ਪਰੇਸ਼ਾਨੀਆਂ ਦਾ ਹੱਲ ਕਰਨ ’ਚ ਜੁਟੇ ਰਹੇ। ਐਤਵਾਰ ਸਵੇਰੇ ਅੰਮ੍ਰਿਤਸਰ ਬੱਸ ਸਟੈਂਡ ’ਤੇ ਉਨ੍ਹਾਂ ਨੇ ਯਾਤਰੀ ਸਮੱਸਿਆਵਾਂ ਤੇ ਸਫਾਈ ਅਭਿਆਨ ਨੂੰ ਨਜ਼ਦੀਕ ਤੋਂ ਪਰਖਿਆ ਤੇ ਮੌਤੇ ’ਤੇ ਹੀ ਸਮੱਸਿਆਵਾਂ ਦਾ ਹੱਲ ਕਰਨ ’ਚ ਜੁੜ ਗਏ। ਮੰਤਰੀ ਵੜਿੰਗ ਨੇ ਪੰਜਾਬ ਦੇ ਬੱਸ ਸਟੈਂਡ ’ਤੇ ਸਫਾਈ ਮੁਹਿੰਮ ਅਭਿਆਨ ਆਰੰਭ ਕੀਤਾ ਹੈ। ਇਸ ਦੌਰਾਨ ਟਰਾਂਸਪੋਰਟ ਮੰਤਰੀ ਖੁਦ ਸਟੈਂਡ ਦੀ ਸਫਾਈ ਕਰਦੇ ਹੋਏ ਕੂੜਾ ਚੁੱਕਣ ’ਚ ਜੁਟੇ ਰਹੇ। ਮੰਤਰੀ ਵੜਿੰਗ ਨੂੰ ਸਫਾਈ ਕਰਦੇ ਤੇ ਕੂੜਾ ਉਠਾਉਂਦੇ ਹੋਏ ਦੇਖ ਵਿਭਾਗ ਦੇ ਕਈ ਅਧਿਕਾਰੀ ਵੀ ਉਨ੍ਹਾਂ ਦਾ ਸਾਥ ਦਿੰਦੇ ਹੋਏ ਸਫਾਈ ਅਭਿਆਨ ’ਚ ਜੁਟ ਗਏ।