ਪੰਜਾਬ

punjab

ETV Bharat / videos

ਰਾਜਾ ਵੜਿੰਗ ਵੱਲੋਂ ਸੁਖਬੀਰ ਬਾਦਲ ਦੀ ਬੱਸ ਜ਼ਬਤ - Raja Waring impounded Sukhbir Badals Indo Canadian bus

By

Published : Dec 19, 2021, 11:47 AM IST

ਸ੍ਰੀ ਫਤਿਹਗੜ੍ਹ ਸਾਹਿਬ: ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਨੀਵਾਰ ਦੀ ਰਾਤ ਨੂੰ ਸਰਹਿੰਦ ਵਿਖੇ ਇੰਡੋ ਕੈਨੇਡੀਅਨ ਬੱਸ ਨੂੰ ਜ਼ਬਤ ਕੀਤਾ ਗਿਆ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਸ ਗੈਰਕਾਨੂੰਨੀ ਤਰੀਕੇ ਨਾਲ ਚੱਲ ਰਹੀ ਸੀ। ਇਸ ਫੜ੍ਹੀ ਗਈ ਬੱਸ ਨੂੰ ਸਰਹਿੰਦ ਥਾਣੇ ਬੰਦ ਕਰਾਇਆ ਗਿਆ ਹੈ। ਇਸ ਮੌਕੇ ਏਅਰਪੋਰਟ ਜਾ ਰਹੀਆਂ ਸਵਾਰੀਆਂ ਦੀ ਸੁਵਿਧਾ ਲਈ ਪੁਲਿਸ ਮੁਲਾਜ਼ਮ ਬੱਸ ਨਾਲ ਭੇਜੇ ਜੋ ਦਿੱਲੀ ਤੋਂ ਵਾਪਸ ਬੱਸ ਨੂੰ ਥਾਣੇ ਲੈ ਕੇ ਆਉਣਗੇ। ਵੜਿੰਗ ਨੇ ਦੱਸਿਆ ਕਿ ਸੁਖਬੀਰ ਬਾਦਲ ਦੀ ਇਸ ਬੱਸ ਵੱਲੋਂ ਕਰੀਬ 2 ਲੱਖ ਦੇ ਕਰੀਬ ਮਹੀਨੇ ਦੇ ਟੈਕਸ ਦੀ ਚੋਰੀ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਗਲਤ ਹੈ। ਉਨ੍ਹਾਂ ਕਿਹਾ ਕਿ ਇਹ ਬੱਸ ਉਨ੍ਹਾਂ ਮਹੀਨਾ 33 ਹਜ਼ਾਰ ਟੈਕਸ ਅਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਇਹ ਸੁਖਬੀਰ ਬਾਦਲ ਦੀ ਬੱਸ ਹੈ ਜਿਸਨੂੰ ਉਨ੍ਹਾਂ ਨੇ ਫੜ ਕੇ ਦਿਖਾਇਆ ਹੈ ਪਰ ਇਸ ਵਿੱਚ ਕਿਸੇ ਨਾਲ ਕੋਈ ਧੱਕਾ ਨਹੀਂ ਹੋ ਰਿਹਾ ਬਲਕਿ ਉਲੰਘਣਾ ਕਰਕੇ ਕਾਰਵਾਈ ਕੀਤੀ ਗਈ ਹੈ।

ABOUT THE AUTHOR

...view details