ਪ੍ਰਤਾਪ ਬਾਜਵਾ ਨੇ ਰਾਜ ਸਭਾ 'ਚ ਚੁੱਕਿਆ ਹਵਾਈ ਯਾਤਰਾ ਦੌਰਾਨ ਸੁਰੱਖਿਆ ਦਾ ਮੁੱਦਾ - air india plane
ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਰਾਜ ਸਭਾ ਵਿੱਚ ਹਵਾਬਾਜ਼ੀ ਸਹੂਲਤ ਨੂੰ ਲੈ ਕੇ ਇੱਕ ਡੂੰਘੀ ਸਮੱਸਿਆ ਸਾਹਮਣੇ ਰੱਖੀ। ਉਨ੍ਹਾਂ ਨੇ ਏਅਰਲਾਈਨਜ਼ ਦੀ ਸੇਫਟੀ ਨੂੰ ਲੈ ਕੇ ਕਿਹਾ ਕਿ ਇੰਡੀਗੋ ਤੇ ਗੋ ਏਅਰ ਵਰਗੀਆਂ ਏਅਰਲਾਈਨਜ਼ ਜਹਾਜ਼ ਨਾਲ ਬੀਤੇ ਸਾਲ ਕਈ ਘਟਵਾਨਾਂ ਵਾਪਰੀਆਂ ਹਨ। ਉਨ੍ਹਾਂ ਦੱਸਿਆ ਕਿ ਘਟਨਾਵਾਂ ਤੋਂ ਬਾਅਦ ਡਾਇਰੈਕਟਰ ਜਨਰਲ ਆਫ਼ ਸਿਵਿਲ ਏਵੀਏਸ਼ਨ ਵਲੋਂ ਇਨ੍ਹਾਂ ਏਅਰਲਾਈਨਜ਼ ਨੂੰ ਜਹਾਜ਼ ਬਦਲਣ ਲਈ ਹਿਦਾਇਤ ਵੀ ਦਿੱਤੀ ਗਈ ਹੈ, ਪਰ ਇਨ੍ਹਾਂ ਏਅਰਲਾਈਨਜ਼ ਨੇ ਇਸ ਨੂੰ ਲੈ ਕੇ ਜ਼ਮੀਨੀ ਪੱਧਰ ਉੱਤੇ ਕੋਈ ਕਾਰਵਾਈ ਨਹੀਂ ਕੀਤੀ। ਬਾਜਵਾ ਨੇ ਲੋਕਾਂ ਦੀ ਰੱਖਿਆ ਨੂੰ ਵੇਖਦੇ ਹੋਏ ਸਰਕਾਰ ਕੋਲੋਂ ਇਨ੍ਹਾਂ ਜਹਾਜ਼ਾਂ ਦੀ ਬਦਲੀ ਨਵੇਂ ਜਹਾਜ਼ਾਂ ਨਾਲ ਕਰਨ ਦੀ ਅਪੀਲ ਕੀਤੀ।