ਰਾਜ ਕੁਮਾਰ ਵੇਰਕਾ ਨੇ ਪੀਐੱਮ ਮੋਦੀ ਵਿਰੁੱਧ ਕੀਤੀ ਨਾਅਰੇਬਾਜ਼ੀ - ਪੀਐੱਮ ਮੋਦੀ
ਚੰਡੀਗੜ੍ਹ: ਦੇਸ਼ ਭਰ ਵਿੱਚ ਕੇਂਦਰ ਸਰਕਾਰ ਵਿਰੁੱਧ ਕਾਂਗਰਸ ਵੱਲੋਂ ਸੋਸ਼ਲ ਮੀਡੀਆ 'ਤੇ ਉਲੀਕੇ ਵਿਰੋਧ ਪ੍ਰਦਰਸ਼ਨ ਦੇ ਚੱਲਦਿਆਂ ਵਿਧਾਇਕ ਰਾਜ ਕੁਮਾਰ ਵੇਰਕਾ ਵੱਲੋਂ ਵੀ ਨਾਅਰੇਬਾਜ਼ੀ ਕੀਤੀ ਗਈ। ਕੇਂਦਰ ਸਰਕਾਰ ਦੇ 20 ਲੱਖ ਕਰੋੜ ਦੇ ਪੈਕੇਜ ਸਬੰਧੀ ਕੇਂਦਰ ਨੂੰ ਕੋਸਦਿਆਂ ਕਿਹਾ ਕਿ ਨਾ ਤਾਂ ਕਿਸੀ ਵਪਾਰੀ, ਬਿਜ਼ਨਸਮੈਨ ਨੂੰ ਇਸ ਦਾ ਫਾਇਦਾ ਹੋਇਆ ਨਾ ਹੀ ਪਰਵਾਸੀਆਂ ਸਣੇ ਗਰੀਬਾਂ ਨੂੰ ਕੋਈ ਰਾਸ਼ਨ ਮਿਲਿਆ। ਕਿਸਾਨਾਂ ਦੇ ਖ਼ਾਤਿਆ 'ਚ ਕੋਈ ਪੈਸੇ ਨਹੀਂ ਆਏ ਹਨ। ਇਸ ਤੋਂ ਇਲਾਵਾ ਪੰਜਾਬ ਦੀ ਬਣਦੀ ਰਕਮ ਕੇਂਦਰ ਵੱਲੋਂ ਨਹੀਂ ਭੇਜੀ ਗਈ। ਵੇਰਕਾ ਨੇ ਪੀਐੱਮ ਮੋਦੀ ਦੇ 20 ਲੱਖ ਕਰੋੜ ਦੇ ਪੈਕੇਜ ਨੂੰ ਸਿਰਫ 15 ਲੱਖ ਵਾਲਾ ਜੁਮਲਾ ਦੱਸਿਆ ਅਤੇ ਮੰਗ ਕੀਤੀ ਕੀ ਜੇਕਰ ਕੇਂਦਰ ਸਰਕਾਰ ਗਰੀਬਾ ਦੀ ਮਦਦ ਕਰਨਾ ਚਾਹੁੰਦੀ ਹੈ ਤਾਂ ਹਰ ਇੱਕ ਦੇ ਖਾਤੇ 'ਚ 10-10 ਹਜ਼ਾਰ ਰੁਪਏ ਖ਼ਾਤਿਆ 'ਚ ਪਾਵੇ।