ਨਵੀਂ ਫ਼ਿਲਮ ਦੀ ਸ਼ੂਟਿੰਗ ਲਈ ਆਨੰਦਪੁਰ ਸਾਹਿਬ ਪਹੁੰਚੇ ਰਾਜ ਬੱਬਰ ਨੇ ਸਾਧੇ ਮੋਦੀ ਸਰਕਾਰ ’ਤੇ ਨਿਸ਼ਾਨੇ - ਪਾਲੀਵੁੱਡ ਕਲਾਕਾਰ
ਆਪਣੀ ਨਵੀਂ ਫ਼ਿਲਮ ਦੀ ਸ਼ੂਟਿੰਗ ਲਈ ਆਨੰਦਪੁਰ ਸਾਹਿਬ ਪਹੁੰਚੇ ਰਾਜ ਬੱਬਰ ਨੇ ਮੋਦੀ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਤੋਂ ਆਨੰਦਪੁਰ ਸਾਹਿਬ ਗੁਰੂਆਂ ਪੀਰਾਂ ਦੀ ਉਹ ਧਰਤੀ ਹੈ ਜਿਥੋਂ ਉਸ ਸਮੇਂ ਹੱਕ ਸੱਚ ਦੀ ਆਵਾਜ਼ ਉੱਠੀ ਸੀ। ਉਨ੍ਹਾਂ ਤੋਂ ਇਲਾਵਾ ਪੰਜਾਬੀ ਕਲਾਕਾਰ ਸਰਦਾਰ ਸਿੰਘ ਸੋਹੀ ਨੇ ਵੀ ਮੋਦੀ ਦੀਆਂ ਨੀਤੀਆਂ ਨੂੰ ਕਿਸਾਨ ਵਿਰੋਧੀ ਦੱਸਿਆ।