ਜਲੰਧਰ 'ਚ ਮੀਂਹ ਪੈਣ ਨਾਲ ਵਾਤਾਵਰਨ ਹੋਇਆ ਸ਼ੁੱਧ
ਜਲੰਧਰ: ਬੀਤੀ ਦਿਨੀਂ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਪਿਆ ਸੀ ਜਿਸ ਨਾਲ ਮੌਸਮ ਕਾਫੀ ਠੰਢਾ ਹੋ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਦੀਵਾਲੀ ਦੇ ਤਿਉਹਾਰ ਉੱਤੇ ਲੋਕਾਂ ਨੇ ਖੂਬ ਪਟਾਕੇ ਚਲਾਏ ਸੀ ਜਿਸ ਨਾਲ ਵਾਤਾਵਰਨ ਕਾਫੀ ਪ੍ਰਦੂਸ਼ਿਤ ਹੋ ਗਿਆ ਸੀ ਤੇ ਚਾਰੇ ਪਾਸੇ ਧੁੰਆਂ ਹੀ ਧੂੰਆਂ ਹੋ ਗਿਆ ਸੀ। ਮੀਂਹ ਪੈਣ ਨਾਲ ਇੱਕ ਤਾਂ ਮੌਸਮ ਠੰਢਾ ਹੋ ਗਿਆ ਦੂਜਾ ਮੌਸਮ ਸਾਫ ਹੋ ਗਿਆ ਹੈ ਅਤੇ ਵਾਤਾਵਰਨ ਸ਼ੁੱਧ ਹੋ ਗਿਆ ਹੈ।