ਗੜ੍ਹਸ਼ੰਕਰ 'ਚ ਮੀਂਹ ਬਣਿਆ ਲੋਕਾਂ ਲਈ ਆਫ਼ਤ - Transportation
ਹੁਸ਼ਿਆਰਪੁਰ: ਪੰਜਾਬ ਭਰ ਵਿਚ ਲਗਾਤਾਰ ਮੀਂਹ (Rain)ਪੈ ਰਿਹਾ ਹੈ।ਉਥੇ ਹੀ ਗੜ੍ਹਸ਼ੰਕਰ (Garhshankar) ਦੇ ਲੋਕਾਂ ਲਈ ਮੀਂਹ ਆਫ਼ਤ ਬਣ ਗਿਆ ਹੈ।ਸ਼ਹਿਰ ਦੇ ਕਈ ਇਲਾਕਿਆਂ ਵਿਚ ਪਾਣੀ ਭਰਨ ਕਰਕੇ ਆਵਾਜਾਈ (Transportation) ਠੱਪ ਹੋ ਗਈ।ਗਲੀਆਂ ਅਤੇ ਸੜਕਾਂ ਉਤੇ ਪਾਣੀ ਭਰਨ ਨਾਲ ਲੋਕਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਨੰਗਲ ਰੋਡ ਉਤੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਸੜਕਾਂ ਉਤੇ ਪਾਣੀ ਖੜ੍ਹਾ ਹੋ ਗਿਆ ਹੈ।ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵਿਕਾਸ ਦੇ ਵੱਡੇ ਵੱਡੇ ਦਾਅਵੇ ਕਰਦੀ ਹੈ ਪਰ ਮੀਂਹ ਦਾ ਪਾਣੀ ਦਾ ਕੋਈ ਨਿਕਾਸ ਨਹੀਂ ਹੋ ਰਿਹਾ ਹੈ।ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਪਾਣੀ ਦੇ ਨਿਕਾਸ ਦਾ ਪ੍ਰਬੰਧ ਕੀਤਾ ਜਾਵੇ।