ਅੰਮ੍ਰਿਤਸਰ 'ਚ ਬਾਰਿਸ਼ ਪੈਣ ਕਰਕੇ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ - ਪੰਜਾਬ
ਅੰਮ੍ਰਿਤਸਰ: ਪੰਜਾਬ ਵਿੱਚ ਲਗਾਤਾਰ ਹੀ ਗਰਮੀ ਦਾ ਪ੍ਰਕੋਪ ਜਾਰੀ ਸੀ।ਜਿਸਦੇ ਤਹਿਤ ਅੱਜ ਕੁਝ ਰਾਹਤ ਲੋਕਾਂ ਨੂੰ ਮਿਲਦੀ ਹੋਈ ਨਜ਼ਰ ਆ ਰਹੀ ਹੈ ਸਵੇਰ ਤੋਂ ਹੀ ਪੰਜਾਬ ਦੇ ਅਲੱਗ ਅਲੱਗ ਹਿੱਸਿਆਂ ਵਿਚ ਬਾਰਿਸ਼ ਹੋ ਰਹੀ ਪਰ ਅੰਮ੍ਰਿਤਸਰ ਵਿਚ ਇਸ ਦਾ ਖਾਸਾ ਅਸਰ ਵੇਖਣ ਨੂੰ ਮਿਲ ਰਿਹਾ ਹੈ।ਜਿੱਥੇ ਲੋਕ ਬਾਰਿਸ਼ ਦਾ ਆਨੰਦ ਮਾਣਦੇ ਹੋਏ ਨਜ਼ਰ ਵੀ ਆ ਰਹੇ ਹਨ ਉੱਥੇ ਹੀ ਗਰਮੀ ਤੋਂ ਰਾਹਤ ਵੀ ਮਿਲੀ ਹੈ।ਜੇਕਰ ਗੱਲ ਕੀਤੀ ਜਾਵੇ ਸ਼ਹਿਰ ਵਾਸੀ ਦੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਪਾਰਾ 36 ਡਿਗਰੀ ਤਾਪਮਾਨ ਤੋਂ ਉੱਪਰ ਚੱਲ ਰਿਹਾ ਸੀ ਅਤੇ ਹੁਣ ਇਹ ਪਾਰਾ 26 ਡਿਗਰੀ ਹੋ ਗਿਆ ਹੈ।