ਪੁੱਤਾਂ ਵਾਂਗ ਪਾਲੀ ਝੋਨੇ ਦੀ ਪੱਕੀ ਫਸਲ ਧਰਤੀ ‘ਤੇ ਵਿਛੀ
ਜਲੰਧਰ: ਬੀਤੀ ਰਾਤ ਪੰਜਾਬ ਦੇ ਕਈ ਸ਼ਹਿਰਾਂ ਵਿਚ ਤੇਜ਼ ਮੀਂਹ ਅਤੇ ਗੜ੍ਹੇਮਾਰੀ ਨੇ ਝੋਨੇ ਦੀ ਪੱਕੀ ਖੜ੍ਹੀ ਫਸਲ ਨੂੰ ਬਰਬਾਦ ਕਰ ਦਿੱਤਾ ਹੈ ਜਿਸ ਕਾਰਨ ਕਿਸਾਨਾਂ ਦੇ ਵਿੱਚ ਭਾਰੀ ਚਿੰਤਾ ਪਾਈ ਜਾ ਰਹੀ ਹੈ। ਜਲੰਧਰ ਵਿੱਚ ਕਿਸਾਨਾਂ ਦਾ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ। ਪੀੜਤ ਕਿਸਾਨ ਨੇ ਦੱਸਿਆ ਕਿ ਮੀਂਹ ਨੇ ਉਨ੍ਹਾਂ ਨੂੰ ਫਸਲ ਨੂੰ ਧਰਤੀ ਨਾਲ ਵਿਛਾ ਦਿੱਤਾ ਹੈ ਜਿਸ ਕਾਰਨ ਝੋਨੇ ਦਾ ਝਾੜ ਘੱਟ ਨਿਕਲੇਗਾ। ਨਾਲ ਹੀ ਕਿਸਾਨ ਨੇ ਦੱਸਿਆ ਕਿ ਫਸਲ ਵੱਢਣ ਤੇ ਆਈ ਖੜ੍ਹੀ ਸੀ ਪਰ ਮੀਂਹ ਪੈਣ ਕਾਰਨ ਉਨ੍ਹਾਂ ਦੀ ਪੱਕੀ ਝੋਨੇ ਦੀ ਫਸਲ ਦੇ ਵਿੱਚ ਪਾਣੀ ਖੜ੍ਹ ਗਿਆ ਹੈ ਤੇ ਫਸਲ ਵੀ ਧਰਤੀ ਤੇ ਵਿਛ ਗਈ ਹੈ। ਕਿਸਾਨ ਅਮਰਜੀਤ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿੰਨ੍ਹਾਂ ਵੀ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਇਆ ਹੈ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।