ਟ੍ਰਾਈਸਿਟੀ ਦੇ ਵਿੱਚ ਤੇਜ਼ ਹਵਾਵਾਂ ਨਾਲ ਪਏ ਮੀਂਹ ਨੇ ਕੀਤਾ ਮੌਸਮ ਸੁਹਾਵਣਾ - ਚੰਡੀਗੜ੍ਹ
ਚੰਡੀਗੜ੍ਹ: ਟ੍ਰਾਈਸਿਟੀ ਵਿੱਚ ਤੇਜ਼ ਹਵਾਵਾਂ ਦੇ ਨਾਲ ਪਏ ਮੀਂਹ ਨੇ ਮੌਸਮ ਸੁਹਾਵਣਾ ਕਰ ਦਿੱਤਾ ਹੈ। ਟ੍ਰਾਈਸਿਟੀ ਵਿੱਚ ਤੇਜ਼ ਹਵਾਵਾਂ ਨਾਲ ਕਣੀਆਂ ਕਾਫ਼ੀ ਸਮੇਂ ਤੋਂ ਪੈ ਰਹੀਆਂ ਹਨ ਤੇ ਇਸ ਮੀਂਹ ਨੇ ਮੌਸਮ ਨੂੰ ਠੰਢਾ ਕਰ ਦਿੱਤਾ ਹੈ। ਮੀਂਹ ਦਾ ਅਸਰ ਉਨ੍ਹਾਂ ਕਿਸਾਨਾਂ 'ਤੇ ਵੀ ਪਿਆ ਹੈ, ਜਿਨ੍ਹਾਂ ਦੀ ਫ਼ਸਲ ਤਿਆਰ ਹੋ ਚੁੱਕੀ ਹੈ। ਕੋਰੋਨਾ ਵਾਇਰਸ ਦੇ ਚੱਲਦਿਆਂ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਗਰਮੀ ਪੈਣ ਉੱਤੇ ਕੋਰੋਨਾ ਵਾਇਰਸ ਖ਼ਤਮ ਹੋ ਜਾਵੇਗਾ। ਪਰ ਗਰਮੀ ਦਾ ਹਾਲੇ ਕਿਤੇ ਵੀ ਨਾਮੋ ਨਿਸ਼ਾਨ ਨਹੀਂ ਹੈ।