ਮੌਸਮ ਹੋਇਆ ਸੁਹਾਵਨਾ, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ - ਫ਼ਿਰੋਜ਼ਪੁਰ ਮੌਸਮ
ਫ਼ਿਰੋਜ਼ਪੁਰ 'ਚ ਕਈ ਦਿਨਾਂ ਤੋਂ ਪੈ ਰਹੀ ਹੁਮਸ ਭਰੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲ ਗਈ ਹੈ। ਠੰਡੀਆਂ ਹਵਾਵਾਂ ਤੇ ਅਸਮਾਨ ਵਿੱਚ ਕਾਲੇ ਬੱਦਲਾਂ ਨੇ ਸਵੇਰ ਵੇਲੇ ਮੀਂਹ ਪਾ ਕੇ ਜਿੱਥੇ ਲੋਕਾਂ ਲੂੰ ਗਰਮੀ ਤੋਂ ਰਾਹਤ ਦਿੱਤੀ ਹੈ ਉੱਥੇ ਹੀ ਉਨ੍ਹਾਂ ਨੂੰ ਖੁਸ਼ੀ ਵੀ ਦਿੱਤੀ ਹੈ।