ਹਲਕੀ ਬੂੰਦਾਬਾਂਦੀ ਨੇ ਟ੍ਰਾਈਸਿਟੀ ਦਾ ਬਦਲਿਆ ਮਿਜਾਜ਼ - ਟ੍ਰਾਈਸਿਟੀ 'ਚ ਪਿਆ ਮੀਂਹ
ਚੰਡੀਗੜ੍ਹ: ਮੌਸਮ 'ਚ ਵੈਸਟਰਨ ਡਿਸਟਰਬੈਂਸ ਕਾਰਨ ਉੱਤਰੀ ਭਾਰਤ ਦੇ ਕਈ ਹਿੱਸਿਆਂ 'ਚ ਸਵੇਰ ਤੋਂ ਮੀਂਹ ਪੈ ਰਿਹਾ ਹੈ। ਇਸ ਦੇ ਚਲਦੇ ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ 'ਚ ਮੀਂਹ ਪੈ ਰਿਹਾ ਹੈ। ਦੁਪਹਿਰ ਤੋਂ ਸ਼ੁਰੂ ਹੋਈ ਹਲਕੀ ਬੂੰਦਾਬਾਂਦੀ ਕਾਰਨ ਟ੍ਰਾਈਸਿਟੀ ਦਾ ਮੌਸਮ ਸੁਹਾਵਣਾ ਨਜ਼ਰ ਆਇਆ ਤੇ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਤੱਕ ਮੀਂਹ ਜਾਰੀ ਰਹੇਗਾ। ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ ਵਿਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਕਰਫਿਊ ਦੇ ਚਲਦੇ ਸ਼ਾਮ ਨੂੰ ਘੱਟ ਗਿਣਤੀ 'ਚ ਲੋਕ ਨਿਰਧਾਰਤ ਸਮੇਂ ਸੀਮਾ 'ਤੇ ਘਰੋਂ ਬਾਹਰ ਆ ਕੇ ਸਮਾਨ ਖਰੀਦਦੇ ਨਜ਼ਰ ਆਏ।