ਮੀਂਹ ਦੇ ਪਾਣੀ ਕਾਰਨ ਤਲਾਬ 'ਚ ਬਦਲੀ ਸਰਕਾਰੀ ਹਸਪਤਾਲ ਦੀ ਸੜਕ, ਮਰੀਜ਼ ਪਰੇਸ਼ਾਨ - ਰੂਪਨਗਰ
ਰੂਪਨਗਰ: ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਬੀਤੀ ਰਾਤ ਭਾਰੀ ਮੀਂਹ ਪਿਆ ਜਿਸ ਕਾਰਨ ਰੂਪਨਗਰ ਦੇ ਸਰਕਾਰੀ ਹਸਪਤਾਲ ਦੀ ਮੁੱਖ ਸੜਕ ਦੇ ਉੱਪਰ ਪਾਣੀ ਜਮ੍ਹਾਂ ਹੋ ਗਿਆ ਹੈ। ਪਾਣੀ ਇੰਨਾ ਜ਼ਿਆਦਾ ਹੈ ਕਿ ਸੜਕ ਤਲਾਬ ਵਿੱਚ ਬਦਲ ਗਈ ਹੈ। ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਦੇ ਵਿੱਚ ਮਰੀਜ਼ ਇਸ ਸਰਕਾਰੀ ਹਸਪਤਾਲ ਦੇ ਵਿਚ ਇਲਾਜ ਲਈ ਆਉਂਦੇ ਹਨ ਪਰ ਸੜਕ ਉੱਤੇ ਖੜ੍ਹਾ ਬਰਸਾਤ ਦਾ ਪਾਣੀ ਇਨ੍ਹਾਂ ਮਰੀਜ਼ਾਂ ਲਈ ਮੁਸੀਬਤ ਬਣ ਗਿਆ ਹੈ। ਸਿਹਤ ਮਹਿਕਮੇ ਅਤੇ ਨਗਰ ਕੌਂਸਲ ਵੱਲੋਂ ਅਜੇ ਤੱਕ ਸਰਕਾਰੀ ਹਸਪਤਾਲ ਦੇ ਬਾਹਰ ਖੜ੍ਹੇ ਪਾਣੀ ਨੂੰ ਕੱਢਣ ਲਈ ਕੋਈ ਵੀ ਉਪਰਾਲਾ ਨਹੀਂ ਕੀਤਾ ਗਿਆ ਹੈ।