ਚੰਡੀਗੜ੍ਹ 'ਚ ਮੀਂਹ, ਮੌਸਮ ਹੋਇਆ ਬਿਊਟੀਫੁੱਲ - ਕਿਸਾਨਾਂ
ਚੰਡੀਗੜ੍ਹ : ਲਗਾਤਾਰ ਪੈ ਰਹੀ ਅੱਤ ਦੀ ਗਰਮੀ 'ਚ ਸਿਟੀ ਬਿਉਟੀਫੁਲ 'ਚ ਤੇਜ਼ ਮੀਂਹ ਪਿਆ ਹੈ। ਜਿਸ ਨਾਲ ਮੌਸਮ ਸੁਹਾਵਨਾ ਹੋ ਗਿਆ। ਤਾਪਮਾਨ 'ਚ ਗਿਰਾਵਟ ਆਉਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿੱਚ ਬਦਲਾਅ ਨਾਲ ਕਿਸਾਨਾਂ ਦੇ ਚਿਹਰਿਆਂ ਤੇ ਮੁਸਕਾਨ ਪਰਤੇਗੀ ਕਿਉਂਕਿ ਝੋਨੇ ਦੀ ਫਸਲ ਲਈ ਮੀਂਹ ਬਹੁਤ ਲੋੜੀਂਦਾ ਹੈ। ਤਪਦੀ ਗਰਮੀ ਕਾਰਨ ਲੋਕਾਂ ਨੇ ਘਰਾਂ ਚੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਸੀ।