ਟ੍ਰਾਈਸਿਟੀ 'ਚ ਮੌਸਮ ਨੇ ਬਦਲਿਆ ਮਿਜ਼ਾਜ, ਗਰਮੀ ਤੋਂ ਮਿਲੀ ਰਾਹਤ - ਟ੍ਰਾਈਸਿਟੀ 'ਚ ਮੌਸਮ ਨੇ ਬਦਲਿਆ ਮਿਜ਼ਾਜ
ਚੰਡੀਗੜ੍ਹ: ਗਰਮੀ ਕਾਰਨ ਟ੍ਰਾਈਸਿਟੀ ਦੇ ਲੋਕਾਂ ਦੀ ਹਾਲਤ ਖਰਾਬ ਹੈ ਕਿਉਂਕਿ ਤਾਪਮਾਨ 43 ਡਿਗਰੀ ਤੋਂ ਉੱਪਰ ਪਹੁੰਚ ਗਿਆ ਸੀ। ਅੱਜ ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ। ਅੱਜ ਸਵੇਰ ਤੋਂ ਹੀ ਰੁੱਕ-ਰੁੱਕ ਕੇ ਤੇਜ਼ ਮੀਂਹ ਸ਼ੁਰੂ ਹੋ ਗਿਆ ਤੇ ਜੋ ਲੋਕ ਗਰਮੀ ਦੇ ਕਾਰਨ ਆਪਣੇ ਘਰਾਂ ਦੇ ਵਿੱਚ ਬੈਠੇ ਸੀ ਉਹ ਵੀ ਇਸ ਠੰਡੇ ਮੌਸਮ ਦਾ ਆਨੰਦ ਲੈਣ ਲਈ ਘਰਾਂ ਤੋਂ ਬਾਹਰ ਨਿਕਲੇ। ਇਸ ਮੀਂਹ ਦਾ ਝੋਨੇ ਦੀ ਫ਼ਸਲ ਨੂੰ ਵੀ ਫਾਇਦਾ ਹੋਵੇਗਾ, ਕਿਉਂਕਿ ਅੱਗੇ ਆਉਣ ਵਾਲੇ ਦਿਨਾਂ ਵਿੱਚ ਝੋਨੇ ਦੀ ਬਿਜਾਈ ਹੋਣੀ ਹੈ ਤੇ ਕਿਸਾਨਾਂ ਨੂੰ ਵੀ ਇਹ ਮੀਂਹ ਦਾ ਕਾਫੀ ਫਾਇਦਾ ਹੋਵੇਗਾ।