ਮੌਸਮ ਵਿਭਾਗ ਦੀ ਭਵਿੱਖਬਾਣੀ, ਪੰਜਾਬ ਚ ਆਉਂਦੇ 2 ਦਿਨਾਂ 'ਚ ਪੈ ਸਕਦਾ ਹੈ ਮੀਂਹ - ਮੌਸਮ ਵਿਭਾਗ ਦੀ ਭਵਿੱਖਬਾਣੀ
ਲੁਧਿਆਣਾ: ਪੰਜਾਬ 'ਚ ਆਉਣ ਵਾਲੇ 2 ਦਿਨਾਂ 'ਚ ਮੀਂਹ ਪੈ ਸਕਦਾ ਹੈ। ਮੌਸਮ ਦੀ ਜਾਣਕਾਰੀ ਦਿੰਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਭਾਗ ਦੀ ਮੁਖੀ ਨੇ ਦੱਸਿਆ ਕਿ ਸਤੰਬਰ ਮਹੀਨੇ ਦੇ ਪਹਿਲੇ ਹਫਤੇ 'ਚ ਹੁਣ ਤੱਕ 133 ਐੱਮਐੱਮ ਬਾਰਿਸ਼ ਹੋ ਚੁੱਕੀ ਹੈ ਜੋ ਆਪਣੇ ਆਪ 'ਚ ਵੱਡਾ ਰਿਕਾਰਡ ਹੈ। ਇੱਕ ਪਾਸੇ ਜਿੱਥੇ ਆਉਂਦੇ ਦਿਨਾਂ 'ਚ ਪੰਜਾਬ ਦੇ ਕਈ ਹਿੱਸਿਆਂ 'ਚ ਮੀਂਹ ਪੈ ਸਕਦਾ ਹੈ ਉੱਥੇ ਹੀ ਲੋਕਾਂ ਨੂੰ ਹੁਣ ਚਿਪਚਿਪੀ ਗਰਮੀ ਤੋਂ ਛੁਟਕਾਰਾ ਵੀ ਮਿਲ ਜਾਵੇਗਾ।