ਮਲੇਰਕੋਟਲਾ 'ਚ ਮੀਂਹ ਨਾਲ ਖ਼ਰਾਬ ਹੋਈਆਂ ਸਬਜ਼ੀ ਦੀਆਂ ਫਸਲਾਂ - ਮਲੇਰਕੋਟਲਾ 'ਚ ਮੀਂਹ
ਪੰਜਾਬ ਵਿੱਚ ਮੀਂਹ ਕਾਰਨ ਜਿੱਥੇ ਠੰਡ ਜਾਣ ਦਾ ਨਾਮ ਨਹੀਂ ਲੈ ਰਹੀ ਉਥੇ ਹੀ ਇਹ ਮੀਂਹ ਕਿਸਾਨਾਂ ਦੀਆਂ ਫਸਲਾਂ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਮਲੇਰਕੋਟਲਾ ਦੇ ਸਬਜ਼ੀ ਦੀ ਖੇਤੀ ਕਰਨ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਮੀਂਹ ਨਾਲ ਉਨ੍ਹਾਂ ਦੀਆਂ ਫ਼ਸਲਾਂ ਖ਼ਰਾਬ ਹੋ ਰਹੀਆਂ ਹਨ। ਘੱਟ ਜ਼ਮੀਨਾਂ ਵਾਲੇ ਕਿਸਾਨ ਜੋ ਸਬਜ਼ੀ ਬੀਜ ਕੇ ਆਪਣਾ ਗੁਜ਼ਾਰਾ ਕਰਦੇ ਹਨ, ਉਨ੍ਹਾਂ ਨੂੰ ਇਹ ਮੀਂਹ ਕਾਫ਼ੀ ਨੁਕਸਾਨ ਕਰ ਰਿਹਾ ਹੈ।