ਭਾਰਤ ਬੰਦ ਕਾਰਨ ਰੇਲਵੇ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ - ਕਾਲੇ ਕਾਨੂੰਨ
ਬਠਿੰਡਾ:ਸੰਯੁਕਤ ਮੋਰਚੇ ਵੱਲੋਂ ਭਾਰਤ ਬੰਦ ਦੀ ਕਾਲ ਤੋ ਬਾਅਦ ਰੇਲਵੇ (Railways) ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਕਿਸਾਨਾਂ ਵੱਲੋਂ ਸਵੇਰੇ ਛੇ ਵਜੇ ਹੀ ਰੇਲਵੇ ਪਟੜੀਆਂ ਅਤੇ ਸੜਕਾਂ ਜਾਮ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਸੀ। ਬਠਿੰਡਾ (Bathinda) ਰੇਲਵੇ ਜੰਕਸ਼ਨ ਤੇ ਰੇਲਵੇ ਵਿਭਾਗ ਵੱਲੋਂ ਪੰਜ ਗੱਡੀਆਂ ਸ਼ਾਮ ਚਾਰ ਵਜੇ ਤਕ ਰੋਕ ਦਿੱਤੀਆਂ ਗਈਆਂ। ਰੇਲਵੇ ਦੀਆਂ ਵੱਖ ਵੱਖ ਥਾਂ ਤੋਂ ਚੱਲੀਆਂ ਗੱਡੀਆਂ ਨੂੰ ਰਾਸਤੇ ਵਿੱਚ ਹੀ ਰੋਕਣਾ ਪਿਆ ਜਿਸ ਕਾਰਨ ਮੁਸਾਫਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।