ਮੌਸਮ ਬਦਲਣ ਨਾਲ ਰਾਏਕੋਟ 'ਚ ਦਿਨੇ ਹੀ ਛਾਇਆ ਘੁੱਪ ਹਨੇਰਾ - ਰਾਏਕੋਟ
ਰਾਏਕੋਟ: ਪੰਜਾਬ 'ਚ ਮੌਸਮ ਵਿਭਾਗ ਵੱਲੋਂ ਦੀਵਾਲੀ ਤੋਂ ਬਾਅਦ ਬਰਸਾਤ ਹੋਣ ਸਬੰਧੀ ਦਿੱਤੀ ਚਿਤਾਵਨੀ ਤਹਿਤ ਅਚਾਨਕ ਬੱਦਲਵਾਈ ਕਾਰਨ ਮੌਸਮ ਦਾ ਮਿਜਾਜ਼ ਬਦਲ ਗਿਆ ਅਤੇ ਰਾਏਕੋਟ ਵਿੱਚ ਦਿਨ ਦੇ 4 ਵਜੇ ਘੁੱਪ ਹਨੇਰਾ ਛਾ ਗਿਆ। ਇਸ ਮਗਰੋਂ ਪਏ ਭਾਰੀ ਮੀਂਹ ਕਾਰਨ ਜਨਜੀਵਨ ਠੱਪ ਹੋ ਗਿਆ। ਇਸ ਮੌਕੇ ਵਾਹਨ ਚਾਲਕਾਂ ਨੂੰ ਲੰਘਣ ਲਈ ਗੱਡੀਆਂ ਦੀਆਂ ਲਾਈਟਾਂ ਦਾ ਸਹਾਰਾ ਲੈਣਾ ਪਿਆ। ਬਾਜ਼ਾਰਾਂ ਵਿੱਚ ਵੀ ਦੁਕਾਨਦਾਰਾਂ ਨੂੰ ਲਾਈਟਾਂ ਚਲਾਉਣੀਆਂ ਪਈਆਂ। ਬਰਸਾਤ ਮਗਰੋਂ ਸੜਕਾਂ 'ਤੇ ਪਾਣੀ ਖੜ੍ਹਾ ਹੋਣ ਕਾਰਨ ਦੋ ਪਹੀਆ ਵਾਹਨ ਚਾਲਕਾਂ ਅਤੇ ਪੈਦਲ ਰਾਹਗੀਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।