ਰਾਏਕੋਟ ਥਾਣਾ ਸਦਰ ਪੁਲਿਸ ਵੱਲੋਂ ਭਗੌੜਾ ਕਾਬੂ
ਰਾਏਕੋਟ ਸਦਰ ਪੁਲਸ ਵੱਲੋਂ ਇੱਕ ਮੁਕੱਦਮੇ ਵਿੱਚ ਲੋੜੀਂਦੇ ਭਗੌੜੇ ਨੂੰ ਕਾਬੂ ਕਰਨ 'ਚ ਸਫਲਤਾ ਹਾਸਿਲ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ, ਪੁਲਸ ਥਾਣਾ ਸਦਰ ਰਾਏਕੋਟ ਦੇ ਐਸ.ਐਚ.ਓ ਅਜੈਬ ਸਿੰਘ ਨੇ ਦੱਸਿਆ, ਕਿ ਰਾਏਕੋਟ ਸਦਰ ਪੁਲਿਸ ਵੱਲੋਂ ਸੋਨੂੰ ਮਹੰਤ ਚੇਲਾ ਸ਼ਾਮ ਲਾਲ ਮਹੰਤ ਵਾਸੀ ਰਾਏਕੋਟ ਖਿਲਾਫ਼ 30 ਮਈ 2017 ਨੂੰ ਐੱਨ.ਡੀ.ਪੀ.ਐੱਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ ਪ੍ਰੰਤੂ ਉਕਤ ਵਿਅਕਤੀ ਦੇ ਪੁਲਿਸ ਦੀ ਗਿਰਫ਼ 'ਚੋਂ ਬਾਹਰ ਹੋਣ ਕਾਰਨ ਮਾਨਯੋਗ ਜਗਰਾਉਂ ਅਦਾਲਤ ਵੱਲੋਂ 8 ਜੂਨ 2021 ਨੂੰ ਉਕਤ ਵਿਅਕਤੀ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ। ਜਿਸ 'ਤੇ ਸ਼ੁੱਕਰਵਾਰ ਨੂੰ ਰਾਏਕੋਟ ਵਿਖੇ ਗੁਰਦੁਆਰਾ ਟਾਹਲੀਆਣਾ ਸਾਹਿਬ ਨਜ਼ਦੀਕ ਪੁਲਿਸ ਪਾਰਟੀ ਨੇ ਕਾਬੂ ਕਰ ਲਿਆ, ਅਤੇ ਉਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਗਿਆ ਹੈ।