ਰਾਏਕੋਟ ਪੁਲਿਸ ਨੇ ਭਗੌੜਾ ਕਰਾਰ ਦਿੱਤੇ ਮੁਲਜ਼ਮ ਨੂੰ ਕੀਤਾ ਕਾਬੂ - ਮੁਲਜ਼ਮ ਨੂੰ ਕੀਤਾ ਕਾਬੂ
ਲੁਧਿਆਣਾ: ਰਾਏਕੋਟ ਸਦਰ ਪੁਲਿਸ ਨੇ ਇੱਕ ਲੜਾਈ-ਝਗੜੇ ਦੌਰਾਨ ਦਰਜ ਹੋਏ ਧਾਰਾ 307 ਦੇ ਮੁਕੱਦਮੇ ਲਈ ਲੋੜੀਂਦੇ ਇੱਕ ਭਗੌੜੇ ਨੂੰ ਕਾਬੂ ਕੀਤਾ ਹੈ। ਇਸ ਮੌਕੇ ਐੱਸ.ਐੱਚ.ਓ. ਨੇ ਦੱਸਿਆ ਕਿ ਪਿੰਡ ਬੱਸੀਆਂ ਦੇ ਗੁਰਵਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ 18 ਜਨਵਰੀ 2020 ਨੂੰ ਮੁਕੱਦਮਾ ਦਰਜ ਕੀਤੀ ਗਿਆ ਸੀ। ਇਸ ਸਬੰਧ ’ਚ ਪੁਲਿਸ ਨੇ ਉਕਤ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਪ੍ਰੰਤੂ ਇੱਕ ਹਮਲਾਵਰ ਹਰਦੀਪ ਸਿੰਘ ਉਰਫ ਕਾਲਾ ਵਾਸੀ ਬੁੱਟਰ ਕਲਾਂ (ਮੋਗਾ) ਫਰਾਰ ਸੀ, ਜਿਸ ਨੂੰ ਮਾਨਯੋਗ ਅਦਾਲਤ ਨੇ 4 ਦਸੰਬਰ 2020 ਨੂੰ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਸੀ, ਜਿਸ ਨੂੰ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਗ੍ਰਿਫ਼ਤਾਰ ਕਰ ਲਿਆ ਹੈ। ਉਕਤ ਵਿਅਕਤੀ ਖਿਲਾਫ਼ ਪਹਿਲਾਂ ਵੀ 5 ਮੁਕੱਦਮੇ ਦਰਜ ਹਨ।