ਰਾਏਕੋਟ ਪੁਲਿਸ ਨੇ ਡੋਡੀਆਂ ਦੀ ਖੇਤੀ ਕਰਨ ਵਾਲੇ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ - ਡੋਡੀਆਂ ਦੀ ਖੇਤੀ
ਲੁਧਿਆਣਾ :ਪੰਜਾਬ ਪੁਲਿਸ ਵੱਲੋਂ ਨਸ਼ਾ ਰੋਕਣ ਤੇ ਨਸ਼ਾ ਤਸਕਰੀ ਕਰਨ ਵਾਲਿਆਂ ਖਿਲਾਫ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਰਾਏਕੋਟ ਪੁਲਿਸ ਨੇ ਡੋਡੀਆਂ ਦੀ ਖੇਤੀ ਕਨਰ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਐਸਆਈ ਅਮਰਜੀਤ ਸਿੰਘ ਨੇ ਦੱਸਿਆ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ। ਪਿੰਡ ਲੋਹਟਬੱਦੀ ਦਾ ਵਸਨੀਕ ਪਾਲ ਸਿੰਘ ਉਰਫ ਰਾਜੂ ਆਪਣੇ ਖੇਤਾਂ 'ਚ ਡੋਡੀਆਂ ਦੀ ਖੇਤੀ ਕਰਦਾ ਹੈ। ਉਕਤ ਮੁਲਜ਼ਮ ਨਸ਼ਾ ਵੇਚਦਾ ਹੈ।ਛਾਪੇਮਾਰੀ ਦੌਰਾਨ ਪੁਲਿਸ ਨੇ ਮੁਲਜ਼ਮ ਦੇ ਘਰ ਤੋਂ ਡੋਡੀਆਂ ਦੇ 608 ਬੂੱਟੇ ਵੀ ਬਰਾਮਦ ਕੀਤੇ। ਪੁਲਿਸ ਨੇ ਮੁਲਜ਼ਮ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।