ਰਾਏਕੋਟ ਪੁਲਿਸ ਨੇ ਦੋ ਮੋਬਾਈਲ ਸਨੈਚਰ ਕੀਤੇ ਕਾਬੂ - ਮੋਬਾਈਲ ਸਨੈਚਰ ਕੀਤੇ ਕਾਬੂ
ਲੁਧਿਆਣਾ: ਬੀਤੇ ਦਿਨ ਰਾਏਕੋਟ ਸਿਟੀ ਪੁਲਿਸ ਨੇ ਕਾਰਵਾਈ ਕਰਦਿਆਂ ਦੋ ਮੋਬਾਈਲ ਸਨੈਚਰਾਂ ਨੂੰ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਨੋਦ ਕੁਮਾਰ ਨੇ ਦੱਸਿਆ ਕਿ ਰਾਏਕੋਟ ਸ਼ਹਿਰ ਮਲੇਰਕੋਟਲਾ ਰੋਡ 'ਤੇ ਸਥਿਤ ਸੇਮ ਨਾਲੇ ਨਜ਼ਦੀਕ ਲਗਾਏ ਨਾਕੇ ਦੌਰਾਨ ਮੋਟਰ ਸਾਈਕਲ ਸਵਾਰ ਦੋ ਸ਼ੱਕੀ ਨੌਜਵਾਨਾਂ ਨੂੰ ਕਾਬੂ ਕੀਤਾ। ਜਿਨ੍ਹਾਂ ਦੀ ਪਹਿਚਾਣ ਪੁਸ਼ਪਿੰਦਰ ਕੁਮਾਰ ਅਤੇ ਰਾਹੁਲ ਕੁਮਾਰ ਦੋਵੇਂ ਵਾਸੀ ਜਗਰਾਉਂ ਵਜੋਂ ਹੋਈ ਹੈ, ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਕਤ ਨੌਜਵਾਨਾਂ ਨੇ ਲੰਘੀ 20 ਫਰਵਰੀ ਨੂੰ ਰਾਏਕੋਟ ’ਚ ਬਾਈਕ ਸਵਾਰ ਲੁਟੇਰਿਆਂ ਨੇ ਅਮਨਦੀਪ ਕੌਰ ਵਾਸੀ ਜੌਹਲਾਂ ਪਾਸੋਂ ਝਪਟ ਮਾਰ ਕੇ ਮੋਬਾਇਲ ਫ਼ੋਨ ਖੋਹ ਫ਼ਰਾਰ ਹੋ ਗਏ ਸਨ।