ਰਾਏਕੋਟ: ਪੁਲਿਸ ਨੇ ਗੈਸ ਸਿਲੰਡਰ ਚੋਰ ਨੂੰ ਕੀਤਾ ਕਾਬੂ - ਗੈਸ ਸਿਲੇਂਡਰ ਚੋਰ ਨੂੰ ਕੀਤਾ ਕਾਬੂ
ਲੁਧਿਆਣਾ: ਰਾਏਕੋਟ ਦੀ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਦੇ ਵਿਰੁੱਧ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਤੇ ਇਸੇ ਤਹਿਤ ਉਨ੍ਹਾਂ ਨੇ ਐਲਪੀਜੀ ਗੈਸ ਸਿਲੇਂਡਰ ਚੋਰੀ ਕਰਨ ਵਾਲੇ ਨੂੰ ਕਾਬੂ ਕੀਤਾ ਹੈ। ਇਸ ਦੀ ਜਾਣਕਾਰੀ ਐਸਐਚਓ ਨੇ ਇੱਕ ਪ੍ਰੈਸ਼ ਕਾਨਫਰੰਸ ਰਾਹੀਂ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਗੁਲਸ਼ਨ ਸਿੰਘ ਵਜੋਂ ਹੋਈ ਹੈ ਤੇ ਉਸਨੂੰ ਹਿਰਾਸਤ 'ਚ ਲੈ 3 ਗੈਸ ਸਿਲੇਂਡਰ ਇਸ ਤੋਂ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦੋਸ਼ੀ ਤੋਂ ਪੁੱਛ ਗਿੱਛ ਜਾਰੀ ਹੈ।