ਲੁਧਿਆਣਾ ਪਹੁੰਚੇ ਰਾਹੁਲ ਗਾਂਧੀ, ਮੁੱਖ ਮੰਤਰੀ ਚਿਹਰੇ ਦਾ ਹੋਵੇਗਾ ਐਲਾਨ - Hyatt Hotel in Ludhiana
ਲੁਧਿਆਣਾ : ਪੰਜਾਬ ਚੋਣਾਂ ਦੇ ਚੱਲਦਿਆਂ ਕਾਂਗਰਸ ਲਈ ਵੱਡਾ ਦਿਨ ਹੈ। ਅੱਜ ਰਾਹੁਲ ਗਾਂਧੀ ਵਲੋਂ ਕਾਂਗਰਸ ਦੇ ਮੁੱਖ ਮੰਤਰੀ ਚਿਹਰਾ ਐਲਾਨਿਆ ਜਾਣਾ ਹੈ। ਜਿਸ ਦੇ ਚੱਲਦਿਆਂ ਰਾਹੁਲ ਗਾਂਧੀ ਲੁਧਿਆਣਾ ਪਹੁੰਚ ਚੁੱਕੇ ਹਨ ਅਤੇ ਹੋਟਲ ਹਿਯਾਤ ਦੇ ਵਿਚ ਉਨ੍ਹਾਂ ਦੀ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨਾਲ ਬੈਠਕ ਚਲ ਰਹੀ ਹੈ। ਆਪਣੇ ਕਾਫ਼ਲੇ ਦੇ ਵਿਚ ਉਹ ਲੁਧਿਆਣਾ ਪੁੱਜੇ ਇਸ ਦੌਰਾਨ ਵੱਡੀ ਗੱਲ ਵੇਖਣ ਨੂੰ ਮਿਲੀ ਜਦੋਂ ਸੁਨੀਲ ਜਾਖੜ ਰਾਹੁਲ ਗਾਂਧੀ ਦੀ ਗੱਡੀ ਚਲਾ ਰਹੇ ਸਨ ਅਤੇ ਨਾਲ ਹੀ ਰਾਹੁਲ ਗਾਂਧੀ ਬੈਠੇ ਸਨ। ਇਸ ਦੇ ਨਾਲ ਹੀ ਚਰਨਜੀਤ ਚੰਨੀ ਤੇ ਨਵਜੋਤ ਸਿੰਘ ਸਿੱਧੂ ਵੀ ਉਸ ਗੱਡੀ ਵਿੱਚ ਮੌਜੂਦ ਸਨ।
Last Updated : Feb 6, 2022, 3:43 PM IST