ਅਨਾਜ ਦੀ ਘਾਟ ਸਮੇਂ ਪੰਜਾਬ ਨੇ ਮੋਹਰੀ ਹੋ ਦੇਸ਼ ਦੀ ਕੀਤੀ ਮਦਦ- ਰਾਹੁਲ ਗਾਂਧੀ
ਪਟਿਆਲਾ: ਸਮਾਣਾ 'ਚ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਦੇ ਕੋਰੋਨਾ ਦੌਰਾਨ ਬਿਨਾਂ ਕਿਸੇ ਜਾਣਕਾਰੀ ਦੇ ਲੌਕਡਾਊਨ ਲਗਾਉਣ ਦੇ ਕਦਮ ਨੂੰ ਘੇਰੇ 'ਚ ਲਿਆ। ਇਸ ਦੇ ਨਾਲ ਹੀ ਉਨ੍ਹਾਂ ਭਾਰਤ-ਚੀਨ ਸਰਹੱਦ 'ਤੇ ਸ਼ਹੀਦ ਹੋਏ ਫੌਜੀਆਂ ਦੇ ਮਾਮਲੇ 'ਤੇ ਦਿੱਤੇ ਬਿਆਨ ਨੂੰ ਲੈ ਕੇ ਜੰਮ ਕੇ ਰਗੜੇ ਲਾਏ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਵੀ ਦੇਸ਼ ਅੰਦਰ ਅਨਾਜ ਦੀ ਘਾਟ ਦੀ ਸਥਿਤੀ ਪੈਦਾ ਹੋਈ ਉਦੋਂ ਪੰਜਾਬ ਨੇ ਅੱਗੇ ਆ ਅਨਾਜ ਦੀ ਮੰਗ ਨੂੰ ਪੂਰਾ ਕਰ ਇਸ ਦੇਸ਼ ਨੂੰ ਸੰਕਟ ਦੀ ਘੜੀ 'ਚੋਂ ਕੱਢਿਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਕੋਈ ਵੀ ਫ਼ੈਸਲਾ ਦੇਸ਼ ਦੀ ਜਨਤਾ ਦੇ ਹੱਕ 'ਚ ਨਹੀਂ ਲਿਆ।