ਨਗਰ ਕੌਂਸਲ ਚੋਣਾਂ :'ਆਪ' ਉਮੀਦਵਾਰਾਂ ਦੇ ਹੱਕ 'ਚ ਰਾਘਵ ਚੱਢਾ ਨੇ ਪਠਾਨਕੋਟ ਵਿਖੇ ਕੀਤਾ ਚੋਣ ਪ੍ਰਚਾਰ - ਰਾਘਵ ਚੱਢਾ ਨੇ ਪਠਾਨਕੋਟ ਵਿਖੇ ਕੀਤਾ ਚੋਣ ਪ੍ਰਚਾਰ
ਪਠਾਨਕੋਟ:ਪੰਜਾਬ 'ਚ 14 ਫਰਵਰੀ ਨੂੰ ਨਗਰ ਕੌਂਸਲ ਚੋਣਾਂ ਤੇ ਨਗਰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ। ਆਮ ਆਦਮੀ ਪਾਰਟੀ ਲਈ ਉਮੀਦਵਾਰਾਂ ਦੇ ਹੱਕ 'ਚ ਸਹਿ ਇੰਚਾਰਜ ਰਾਘਵ ਚੱਢਾ ਨੇ ਪਠਾਨਕੋਟ ਵਿਖੇ ਚੋਣ ਪ੍ਰਚਾਰ ਕੀਤਾ।ਇਸ ਮੌਕੇ ਵੱਡੀ ਗਿਣਤੀ 'ਚ 'ਆਪ' ਵਰਕਰ ਤੇ ਸਥਾਨਕ ਲੋਕ ਰੋਡ ਸ਼ੋਅ 'ਚ ਪੁੱਜੇ। ਇਸ ਮੌਕੇ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਦੇ ਲੋਕ ਭਾਜਪਾ,ਅਕਾਲੀ ਦਲ ਤੇ ਕਾਂਗਰਸ ਤੋਂ ਬੇਹਦ ਨਿਰਾਸ਼ ਹੋ ਚੁੱਕੇ ਹਨ। ਸੂਬੇ ਦੀ ਜਨਤਾ ਬਦਲਾਅ ਚਾਹੁੰਦੀ ਹੈ। ਉਨ੍ਹਾਂ ਸੰਨੀ ਦਿਓਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਵਾਸੀਆਂ ਨੇ ਸੰਨੀ ਨੂੰ ਆਪਣਾ ਪੁੱਤਰ ਮੰਨ ਕੇ ਵਿਧਾਇਕ ਬਣਾਇਆ, ਪਰ ਜਦੋਂ ਪੰਜਾਬੀਆਂ ਤੇ ਕਿਸਾਨਾਂ ਦੇ ਹੱਕ 'ਚ ਖੜੇ ਹੋਣ ਦੀ ਵਾਰੀ ਆਈ ਤਾਂ ਉਹ ਪੀਠ ਵਿਖਾ ਕੇ ਭੱਜ ਗਏ। ਰਾਘਵ ਚੱਢਾ ਨੇ ਕਿਹਾ ਕਿ ਜੇਕਰ ਸੰਨੀ ਬਤੌਰ ਵਿਧਾਇਕ ਜਨਤਾ ਦੀ ਸੇਵਾ ਨਹੀਂ ਕਰ ਸਕਦੇ ਤਾਂ ਉਹ ਐਮਪੀ ਦੀ ਕੁਰਸੀ ਛੱਡ ਮਹਿਜ਼ ਫਿਲਮਾਂ ਹੀ ਕਰਨ।