ਅੰਮ੍ਰਿਤਸਰ ਚ ਨਿੱਜੀ ਹਸਪਤਾਲ ਦੀ ਲਾਪ੍ਰਵਾਹੀ, ਕੋਰੋਨਾ ਮ੍ਰਿਤਕ ਦੀ ਲਾਸ਼ ਨੂੰ ਲੈ ਕੇ ਪਰਿਵਾਰ ਨੇ ਕੀਤਾ ਹੰਗਾਮਾ - ਸੈਨੇਟਾਈਜਰ
ਅੰਮ੍ਰਿਤਸਰ: ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਪ੍ਰਭਜੋਤ ਸਿੰਘ ਨਾਮ ਦੇ ਵਿਅਕਤੀ ਦਾ ਇਲਾਜ ਚੱਲ ਰਿਹਾ ਸੀ ਜਿਸਦੀ ਇਲਾਜ ਦੌਰਾਨ ਮੌਤ ਹੋ ਗਈ ਹੈ।ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਫੇਸਬੁਕ ਉਤੇ ਲਾਈਵ ਹੋ ਕੇ ਮ੍ਰਿਤਕ ਦੀ ਡੈਡ ਬਾਡੀ ਉਤੇ ਪੀਪੀਈ ਕਿੱਟ ਨਾ ਪਾਉਣ ਅਤੇ ਨਾ ਹੀ ਕੋਈ ਖਾਸ ਸੈਨੇਟਾਈਜ਼ਰ ਦੀ ਵਰਤੋ ਕੀਤੀ ਆਦਿ ਨੂੰ ਲੈ ਕੇ ਹਸਪਤਾਲ ਦੇ ਪ੍ਰਸ਼ਾਸਨ ਉਤੇ ਸਵਾਲ ਖੜ੍ਹੇ ਕੀਤੇ ਹਨ।ਮਰੀਜ਼ ਦੇ ਇਲਾਜ ਵਿਚ ਵਰਤੀ ਜਾ ਰਹੀ ਕੁਤਾਹੀ ਅਤੇ ਹਸਪਤਾਲ ਪ੍ਰਬੰਧਕਾਂ ਵੱਲੋਂ ਉਹਨਾ ਨੂੰ ਕੀਤੀ ਖੱਜਲ ਖੁਆਰੀ ਨੂੰ ਲੈ ਕੇ ਇਕ ਵੀਡੀਓ ਵਾਇਰਲ ਕੀਤੀ ਗਈ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪਰਿਵਾਰ ਨੇ ਮਾਮਲਾ ਦਰਜ ਕਰਵਾਇਆ ਹੈ ਹੁਣ ਇਸ ਦੀ ਜਾਂਚ ਕੀਤੀ ਜਾਵੇਗੀ।