CM ਕੈਪਟਨ ਦੀ ਹੁਸ਼ਿਆਰਪੁਰ ਫੇਰੀ ‘ਤੇ ਅਕਾਲੀ ਦਲ ਨੇ ਚੁੱਕੇ ਸਵਾਲ - ਖੇਤੀਬਾੜੀ ਕਾਨੂੰਨ
ਹੁਸ਼ਿਆਰਪੁਰ: ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੀ ਹਲਕਾ ਚੱਬੇਵਾਲ ਫੇਰੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਸੀਨੀਅਰ ਆਗੂ ਅਤੇ ਸਾਬਕਾ ਜੇਲ੍ਹ ਮੰਤਰੀ ਸੋਹਣ ਸਿੰਘ ਠੰਡਲ ਨੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਚੁਣਾਵੀ ਸਟੰਟ ਹੈ ਕਿਉਂਕਿ ਸਾਢੇ ਚਾਰ ਸਾਲ ਬਾਅਦ ਮੁੱਖ ਮੰਤਰੀ ਨੂੰ ਚੱਬੇਵਾਲ ਦੀ ਯਾਦ ਆਉਣੀ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਕਰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਚਾਰ ਸਾਲ ਕੋਈ ਵਿਕਾਸ ਨਹੀਂ ਕੀਤਾ ਤੇ ਹੁਣ ਚੋਣਾਂ ਦੇ ਵਿੱਚ ਥੋੜ੍ਹਾ ਸਮਾਂ ਰਹਿ ਗਿਆ ਹੈ ਤੇ ਮੁੱਖ ਮੰਤਰੀ ਹੁਣ ਬਾਹਰ ਨਿੱਕਲੇ ਹਨ। ਇਸ ਮੌਕੇ ਸੋਹਣ ਸਿੰਘ ਠੰਡਲ ਵੱਲੋਂ ਸੰਯੁਕਤ ਕਿਸਾਨ ਮੋਰਚੇ ‘ਤੇ ਵੀ ਟਿੱਪਣੀ ਕੀਤੀ ਗਈ ਹੈ ਤੇ ਕਿਹਾ ਹੈ ਕਿ ਜੇਕਰ ਬਾਕੀ ਰਾਜਸੀ ਪਾਰਟੀਆਂ ਵੱਲੋਂ ਇਹ ਰੈਲੀਆਂ ਬੰਦ ਕੀਤੀਆਂ ਗਈਆਂ ਹਨ ਤਾਂ ਕਾਂਗਰਸ ਨੂੰ ਕਿਸਾਨਾਂ ਵੱਲੋਂ ਛੋਟ ਕਿਉਂ ਦਿੱਤੀ ਗਈ ਹੈ।