ਜੰਮੂ ਦੀ ਪੁਸ਼ਪਾ ਹੈ ਔਰਤਾ ਲਈ ਮਿਸਾਲ: ਵੇਖੋ ਵੀਡੀਓ - ਬਾਬਾ ਸ਼ੇਖ ਫਰੀਦ ਆਗਮਨ ਪੁਰਬ
ਬਾਬਾ ਸ਼ੇਖ ਫਰੀਦ ਆਗਮਨ ਪੁਰਬ 'ਤੇ ਫ਼ਰੀਦਕੋਟ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਮੌਕੇ 11 ਦਿਨਾਂ ਦਾ ਆਰਟ ਐਂਡ ਕਰਾਫਟ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੇਲੇ ਵਿੱਚ ਵੱਖ- ਵੱਖ ਸੂਬਿਆਂ 'ਚੋਂ ਵਪਾਰੀਆਂ ਨੇ ਪਹੁੰਚ ਕੇ ਆਪਣੇ ਸਮਾਨਾਂ ਦੀ ਪ੍ਰਦਰਸ਼ਨੀ ਲਾਈ। ਇਨ੍ਹਾਂ ਪੇਸ਼ਕਾਰੀਆਂ ਦਾ ਫ਼ਰੀਦਕੋਟ ਵਾਸੀਆਂ ਨੇ ਖ਼ੂਬ ਆਨੰਦ ਮਾਣਿਆ। ਇਸ ਮੇਲੇ ਵਿੱਚ ਜੰਮੂ ਤੋਂ ਆਈ ਪੁਸ਼ਪਾ ਰਾਣੀ ਵੱਲੋਂ ਹੱਥੀਂ ਤਿਆਰ ਕੀਤੇ ਗਏ ਕੱਪੜਿਆਂ ਦੇ ਖਿਡੌਣੇ ਤੇ ਹੋਰ ਘਰੇਲੂ ਸਜਾਵਟੀ ਵਸਤਾਂ ਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਪੁਸ਼ਪਾ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਕੰਮ 1997 ਵਿੱਚ ਸਿਖਿਆ ਸੀ ਤੇ ਉਦੋਂ ਤੋਂ ਹੀ ਉਹ ਅਜਿਹੀਆਂ ਵਸਤਾਂ ਤਿਆਰ ਕਰ ਕੇ ਵੇਚ ਰਹੀ ਹੈ। ਪੁਸ਼ਪਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਦੀਆਂ ਤਿਆਰ ਕੀਤੀਆਂ ਵਸਤਾਂ ਦੂਜੇ ਦੁਕਾਨਦਾਰਾਂ ਨਾਲੋਂ ਜਲਦ ਵਿਕ ਜਾਂਦੀਆਂ ਹਨ। ਉਨ੍ਹਾਂ ਵੱਲੋਂ ਦੇਸ਼ ਦੀ ਹਰ ਘਰੇਲੂ ਔਰਤ ਨੂੰ ਆਪਣੇ ਵਰਗੀ ਬਣ ਕੰਮ ਕਰਨ ਦੀ ਸਲਾਹ ਦਿੱਤੀ ਤਾਂ ਜੋ ਉਹ ਘਰ ਦੀ ਆਮਦਨੀ ਵਿੱਚ ਵੀ ਸਹਿਯੋਗ ਪਾ ਸਕਣ।