ਗਣਤੰਤਰ ਦਿਵਸ ਮੌਕੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗੀ ਪੰਜਾਬ ਦੀ ਝਾਕੀ - 26 january republic day
26 ਜਨਵਰੀ ਨੂੰ ਰਾਜਪਥ 'ਤੇ ਕੱਢੀਆਂ ਜਾਣ ਵਾਲੀਆਂ ਝਾਕੀਆਂ ਸਭ ਦੇ ਆਕਰਸ਼ਣ ਦਾ ਕੇਂਦਰ ਬਣਦੀਆਂ ਹਨ। ਗਣਤੰਤਰ ਦਿਵਸ ਮੌਕੇ ਪੰਜਾਬ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਝਾਕੀ ਕੱਢਣ ਜਾ ਰਹੀ ਹੈ। ਈਟੀਵੀ ਭਾਰਤ ਨੇ ਇਸ ਝਾਕੀ ਵਿੱਚ ਸ਼ਾਮਿਲ ਹੋਏ ਕਲਾਕਾਰਾਂ ਨਾਲ ਗੱਲਬਾਤ ਕੀਤੀ। ਇਨ੍ਹਾਂ ਕਲਾਕਾਰਾਂ ਵਿੱਚ ਕਾਫ਼ੀ ਉਤਸ਼ਾਹ ਹੈ, ਤੇ ਉਮੀਦ ਹੈ ਕਿ ਇਸ ਵਾਰ ਵੀ ਪੰਜਾਬ ਦੀ ਝਾਕੀ ਕਿਸੇ ਨਾ ਕਿਸੇ ਸਥਾਨ 'ਤੇ ਜ਼ਰੂਰ ਆਵੇਗੀ।