'ਪੰਜਾਬੀਆਂ ਨੂੰ ਕਿਸ ਤੋਂ ਦੇਸ਼ ਭਗਤੀ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ' - ਸੁਖਜਿੰਦਰ ਸਿੰਘ ਰੰਧਾਵਾ
ਸ੍ਰੀ ਫਤਿਹਗੜ੍ਹ ਸਾਹਿਬ: ਕੈਬਨਿਟ ਮੰਤਰੀ (Cabinet Minister) ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਲੈਂਡ ਮਾਰਕ (Landmark) ਇੱਕ ਅਜਿਹਾ ਬੈਂਕ (Bank) ਹੈ ਜਿਸ ਦੇ ਰਾਹੀਂ ਖੇਤੀਬਾੜੀ ਦੇ ਲਈ ਕਰਜ਼ਾ ਦਿੱਤਾ ਜਾਂਦਾ ਹੈ। ਪਿਛਲੇ ਤਕਰੀਬਨ 10 ਸਾਲਾਂ ਤੋਂ ਇਹ ਬੈਂਕ ਡੀ ਕੈਟਾਗਿਰੀ (D category) ਵਿੱਚ ਆ ਗਿਆ ਸੀ। ਜਿਸ ਨੂੰ ਹੁਣ ਸੀ ਕੈਟਾਗਿਰੀ ਵਿੱਚ ਲਿਆਉਣ ਦੇ ਲਈ 750 ਕਰੋੜ ਦਾ ਨਾਬਾਰਡ ਕੋਲੋਂ ਲੋਨ (Loan) ਲਿਆ ਗਿਆ। ਰੰਧਾਵਾ ਨੇ ਕਿਹਾ ਕਿ ਅੱਜ ਹੋਏ ਸਮਾਗਮ ਦੇ ਵਿੱਚ 11 ਕਰੋੜ ਕਰਜ਼ ਮੁਆਫ਼ੀ ਦੇ ਚੈਕ ਵੰਡੇ ਗਏ ਹਨ। ਉੱਥੇ ਹੀ ਇਸ ਮੌਕੇ ਰੰਧਾਵਾ ਨੇ ਕਿਹਾ ਕਿ ਪੰਜਾਬੀਆਂ ਨੂੰ ਕਿਸੇ ਤੋਂ ਦੇਸ਼ ਭਗਤੀ ਦਾ ਪ੍ਰਮਾਣ ਪੱਤਰ ਲੈਣ ਦੀ ਲੋੜ ਨਹੀਂ ਕਿਉਂਕਿ ਭਾਰਤ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਸ਼ਹੀਦੀਆਂ ਪੰਜਾਬੀਆਂ ਨੇ ਹੀ ਦਿੱਤੀਆਂ।