ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾਂ ਕਰੀਏ: ਚਰਨਜੀਤ ਚੰਨੀ - ਮਹਾਰਾਜਾ ਅਗਰਸੈਨ ਜੀ ਦੀ ਮੂਰਤੀ ਦਾ ਪ੍ਰਣ
ਮੋਗਾ: ਮੋਗਾ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਹਾਰਾਜਾ ਅਗਰਸੈਨ ਜੀ ਦੀ ਮੂਰਤੀ ਦਾ ਪ੍ਰਣ ਕੀਤਾ ਅਤੇ ਉਹਨਾਂ ਆਪਣੇ ਭਾਸ਼ਨ ਵਿੱਚ ਦੱਸਿਆ ਕਿ ਮੈਂ ਵੀ ਇਕ ਆਮ ਆਦਮੀ ਹਾਂ ਮੇਰੀ ਵੀ ਇਕ ਛੋਟੀ ਜਿਹੀ ਦੁਕਾਨ ਹੁੰਦੀ ਸੀ। ਮੈਂ ਪਹਿਲਾਂ ਵੀ ਸਾਇਕਲ 'ਤੇ ਆਇਆ ਸੀ। ਅੱਜ ਪੰਜਾਬ ਦੇ ਮੁੱਖ ਸ਼ਹਿਰ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੋਗਾ ਦੀ ਪੁਰਾਣੀ ਦਾਣਾ ਮੰਡੀ ਵਿੱਚ ਆ ਕੇ ਮਹਾਰਾਜਾ ਅਗਰਸੈਨ ਜੀ ਦੀ ਮੂਰਤੀ ਦਾ ਅਨਾ ਵਰਣ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਵੱਧ ਰਹੀ ਹੈ ਭ੍ਰਿਸ਼ਟਾਚਾਰ ਨਹੀਂ ਰਹਿਣ ਦਿੱਤਾ ਜਾਵੇਗਾ। ਮੁੱਖ ਮੰਤਰੀ ਜੀ ਨੇ ਕਿਹਾ ਕਿ ਪੰਜਾਬ ਦਾ ਪੁੱਤਰ ਹਾਂ ਸੱਚ ਇਹੀ ਹੈ। ਪੰਜਾਬ ਦੇ ਪਿੰਡ ਦਾ ਜੰਮਪਲ ਹਾਂ ਪੰਜਾਬ ਦੇ ਲੋਕਾਂ ਬਾਰੇ ਅਤੇ ਲੋਕ ਪੰਜਾਬ ਦੇ ਲੋਕਾਂ ਦੀਆਂ ਜ਼ਰੂਰਤਾਂ ਬਾਰੇ ਕੇਜਰੀਵਾਲ ਤੋਂ ਵਧੇਰੇ ਜਾਣਦਾ ਹਾਂ। ਚਰਨਜੀਤ ਚੰਨੀ ਨੇ ਹੱਸਦਿਆਂ ਹੋਇਆਂ ਕਿਹਾ ਕੀ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾ ਕਰੀਏ।