ਰਾਜਸਥਾਨ ਦੇ ਜੈਸਲਮੇਰ ਤੋਂ 485 ਮਜ਼ਦੂਰ ਬੀਤੀ ਦੇਰ ਰਾਤ ਪੁੱਜੇ ਦਮਦਮਾ ਸਾਹਿਬ - ਤਖਤ ਸ੍ਰੀ ਦਮਦਮਾ ਸਾਹਿਬ
ਬਠਿੰਡਾ: ਤਾਲਾਬੰਦੀ ਦੇ ਚੱਲਦਿਆਂ ਦੂਜੇ ਸੂਬਿਆਂ 'ਚ ਫਸੇ ਪੰਜਾਬੀਆਂ ਨੂੰ ਵਾਪਸ ਲਿਆਉਣ ਦੀ ਆਰੰਭੀ ਲੜੀ ਤਹਿਤ ਰਾਜਸਥਾਨ ਦੇ ਜੈਸਲਮੇਰ ਤੋਂ ਆਉਣ ਵਾਲੇ ਜ਼ਿਲ੍ਹਾ ਬਠਿੰਡਾ ਨਾਲ ਸੰਬੰਧਿਤ ਕਰੀਬ 485 ਮਜ਼ਦੂਰ ਬੀਤੀ ਦੇਰ ਰਾਤ ਦਮਦਮਾ ਸਾਹਿਬ ਪੁੱਜ ਗਏ। ਪੀ.ਆਰ.ਟੀ.ਸੀ ਅਤੇ ਪਨਬੱਸ ਦੀਆਂ 10 ਤੋਂ ਵੱਧ ਬੱਸਾਂ 'ਚ ਪੁੱਜੇ ਮਜ਼ਦੂਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀਆਂ ਸਰਾਵਾਂ ਚ ਇਕਾਂਤਵਾਸ ਕੀਤਾ ਗਿਆ ਹੈ। ਮਜ਼ਦੂਰਾਂ ਲਈ ਲੰਗਰ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ।