ਲੰਬੀ ਹੇਕ ਦਾ ਰਿਕਾਰਡ ਬਣਾਉਣ ਵਾਲੇ ਗੁਰਮੀਤ ਬਾਵਾ ਦਾ ਇਹ ਸੀ ਆਖਿਰੀ ਸੰਦੇਸ਼ - ਗੁਰਮੀਤ ਬਾਵਾ
ਅੰਮ੍ਰਿਤਸਰ: ਪੰਜਾਬੀ ਲੋਕ ਗੀਤਾਂ ਦੀ ਰਾਣੀ ਕਹੀ ਜਾਣ ਵਾਲੀ ਮਸ਼ਹੂਰ ਪੰਜਾਬੀ ਗਾਇਕਾ ਗੁਰਮੀਤ ਬਾਵਾ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਲੰਬੀ ਹੇਕ ਲਾਉਣ ਦਾ ਰਿਕਾਰਡ ਆਪਣੇ ਨਾਂ ਕਰਨ ਵਾਲੇ ਗੁਰਮੀਤ ਬਾਵਾ ਦਾ ਵਿਛੋੜਾ ਕਦੇ ਨਹੀਂ ਭੁਲਿਆ ਜਾ ਸਕਦਾ। ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੂਰਾ ਹਾਲ ਹੋਇਆ ਪਿਆ ਹੈ। ਗੁਰਮੀਤ ਬਾਵਾ ਦੀ ਛੋਟੀ ਬੇਟੀ ਗਿਲੋਰੀ ਬਾਵਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਕਾਫੀ ਦਿਨਾਂ ਤੋਂ ਬਿਮਾਰ ਸਨ। ਅੱਜ ਉਨ੍ਹਾਂ ਹਸਪਤਾਲ ਵਿੱਚ ਦੇਹਾਂਤ ਹੋ ਗਿਆ । ਉਨ੍ਹਾਂ ਦਾ ਆਖਰੀ ਸੰਦੇਸ਼ ਸੀ ਕਿ ਆਪਣੇ ਪੰਜਾਬ ਨੂੰ ਤੇ ਆਪਣੇ ਪੰਜਾਬੀ ਵਿਰਸੇ ਨੂੰ ਬਚਾ ਲਵੋ। ਉਨ੍ਹਾਂ ਦਾ ਇਹ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ।