ਕੇਂਦਰ ਦੇ ਬਜਟ ’ਤੇ ਕੀ ਬੋਲੇ ਸੂਬੇ ਦੇ ਨੌਜਵਾਨ ? - ਕੀ ਬੋਲੇ ਸੂਬੇ ਦੇ ਨੌਜਵਾਨ
ਅੰਮ੍ਰਿਤਸਰ: ਕੇਂਦਰ ਸਰਕਾਰ ਵੱਲੋਂ ਸਾਲ 2022 ਦਾ ਬਜਟ ਪੇਸ਼ (Union Budget 2022) ਕੀਤਾ ਗਿਆ। ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਲੋਕਾਂ ਨੂੰ ਕਾਫੀ ਉਮੀਦਾਂ ਸਨ। ਜਦੋਂ ਕੇਂਦਰੀ ਵਿੱਤ ਮੰਤਰੀ ਸੀਤਾਰਮਣ ਵਲੋਂ ਬਜਟ ਪੇਸ਼ ਕੀਤਾ ਗਿਆ ਤਾਂ ਸਾਰੀਆਂ ਉਮੀਦਾਂ ਲੋਕਾਂ ਦੀਆਂ ਧਰੀਆਂ ਦੀਆਂ ਧਰੀਆਂ ਰਹਿ ਗਈਆਂ। ਲੋਕਾਂ ਦਾ ਕਹਿਣਾ ਹੈ ਕਿ ਇਹ ਬਜਟ ਸਿਰਫ ਚੋਣਾਂ ਨੂੰ ਲੈਕੇ ਲੁਭਾਵਣੇ ਵਾਅਦਿਆਂ ਲਈ ਤਿਆਰ ਕੀਤਾ ਗਿਆ ਹੈ ਜਿਸ ਕਰਕੇ ਇਹ ਇੱਕ ਚੋਣ ਸਟੰਟ ਹੈ। ਉਨ੍ਹਾਂ ਕਿਹਾ ਕਿ ਇਸ ਬਜਟ ਵਿੱਚ ਇਸ ਵਾਰ ਫਿਰ ਗ਼ਰੀਬਾਂ ਦੀ ਜੇਬ ਖਾਲ੍ਹੀ ਹੀ ਰਹੀ ਹੈ। ਬਜਟ ਨੂੰ ਲੈਕੇ ਕੁਝ ਨੌਜਵਾਨਾਂ ਨੇ ਇਸਨੂੰ ਚੋਣਾਂ ਤੋਂ ਪਹਿਲਾਂ ਦਿੱਤੀਆਂ ਗਈਆਂ ਮਿੱਠੀਆਂ ਗੋਲੀਆਂ ਕਿਹਾ ਹੈ। ਬਜਟ ਨੂੰ ਲੈਕੇ ਲਗਭਗ ਜਿੰਨ੍ਹੇ ਵੀ ਨੌਜਵਾਨਾਂ ਨਾਲ ਗੱਲਬਾਤ ਕੀਤੀ ਗਈ ਹੈ ਸਭ ਦਾ ਇਹੀ ਕਹਿਣਾ ਸੀ ਕਿ ਬਜਟ ਵਿੱਚ ਆਮ ਲੋਕਾਂ ਕੁਝ ਖਾਸ ਨਹੀਂ ਹੈ ਜਿਸ ਨਾਲ ਉਨ੍ਹਾਂ ਦਾ ਕੋਈ ਭਲਾ ਹੋ ਸਕਦਾ ਹੋਵੇ।