ਸਿਹਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਧਰਨਾ ਪ੍ਰਦਰਸ਼ਨ - punjab state health worker subordinate
ਪੰਜਾਬ ਸਟੇਟ ਹੈਲਥ ਡਿਪਾਰਟਮੈਂਟ ਸਬੋਰਡੀਨੇਟ ਸਟਾਫ਼ ਨੇ ਸਿਵਲ ਹਸਪਤਾਲ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ। ਮੁਲਾਜ਼ਮਾਂ ਦੀਆਂ ਮੰਗਾ ਹਨ ਕਿ ਗਰੇਡ 2 ਨੂੰ ਗਰੇਡ 1 ਵਿੱਚ ਬਦਲਿਆ ਜਾਵੇ, ਖਾਲੀ ਸੀਟਾਂ ਭਰੀਆਂ ਜਾਣ, ਸਾਡੇ ਫ਼ੰਡ ਰੀਲੀਜ਼ ਕੀਤੇ ਜਾਣ। ਉਨ੍ਹਾਂ ਵੱਲੋਂ ਇਹ ਵੀ ਮੰਗ ਕੀਤੀ ਗਈ ਕਿ ਸਟੈਨੋ ਅਤੇ ਕਲਰਕ ਦੀ ਤਰੱਕੀ ਕੀਤੀ ਜਾਵੇ। ਇਹ ਪ੍ਰਦਰਸ਼ਨ 22 ਜੁਲਾਈ ਤੋਂ ਚੱਲ ਰਿਹਾ ਹੈ ਅਤੇ ਉਨ੍ਹਾਂ ਕਿਹਾ ਕਿ ਜੇਕਰ ਕੋਈ ਕਾਰਵਾਈ ਹੋਈ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।